ਫਗਵਾੜਾ,25 ਦਸੰਬਰ :- ਮਿਲੀ ਜਾਣਕਾਰੀ ਅਨੁਸਾਰ ਮਨੀਚੇਂਜਰ ਦੇ ਇੱਕ ਕਰਿੰਦੇ ਕੋਲੋਂ ਅੱਜ ਦੇਰ ਸ਼ਾਮ ਲੁੱਟ ਦੀ ਇੱਕ ਵੱਡੀ ਘਟਨਾ ਸਾਹਮਣੇ ਆਈ ਜਦੋਂ ਚਿੱਟੀ ਕਾਰ ਵਿੱਚ ਸਵਾਰ ਤਿੰਨ ਲੁਟੇਰੇ ਜੋ ਆਪਣੇ ਆਪ ਨੂੰ ਸੀਆਈਏ ਸਟਾਫ਼ ਦੇ ਮੁਲਾਜ਼ਮ ਦੱਸ ਰਹੇ ਸਨ ਨੇ ਮਨੀ ਚੇਂਜਰ ਦੇ ਇੱਕ ਕਰਿੰਦੇ ਸ਼ੰਕਰ ਜੋ ਕਿ ਚੰਡੀਗੜ੍ਹ ਤੋਂ ਲਗਪਗ ਚਾਲੀ ਪਨਤਾਲੀ ਲੱਖ ਰੁਪਈਆ ਲੈ ਕੇ ਬੱਸ ਰਾਹੀ ਫਗਵਾੜਾ ਹੁੰਦਾ ਹੋਇਆ ਹੁਸ਼ਿਆਰਪੁਰ ਜਾ ਰਿਹਾ ਸੀ ਨੂੰ ਆਪਣੀ ਕਾਰ ਵਿੱਚ ਬੈਠਣ ਲਈ ਮਜਬੂਰ ਕੀਤਾ ਅਤੇ ਉਸ ਨੂੰ ਲੁਧਿਆਣਾ ਵਾਲੀ ਸਾਈਡ ਉੱਪਰ ਲੈ ਗਏ ਸ਼ੰਕਰ ਨੇ ਦੱਸਿਆ ਕਿ ਤਿੰਨ ਲੁਟੇਰੇ ਜੋ ਆਪਣੇ ਆਪ ਨੂੰ ਸੀਆਈਏ ਸਟਾਫ਼ ਦੇ ਕਰਿੰਦੇ ਦੱਸ ਰਹੇ ਸਨ ਕੋਲ ਇਕ ਪਿਸਤੌਲ ਵੀ ਸੀ ਉਨ੍ਹਾਂ ਵੱਲੋਂ ਉਸ ਨੂੰ ਪਿੰਡ ਮਾਹਲਾਂ ਸਤਸੰਗ ਘਰ ਕੋਲ ਉਤਾਰ ਕੇ ਫ਼ਰਾਰ ਹੋ ਗਏ ਲੁਟੇਰੇ ਜਾਂਦੇ ਹੋਏ ਉਸ ਦਾ ਮੋਬਾਇਲ ਪਰਸ ਅਤੇ ਹੋਰ ਜੋ ਵੀ ਜੇਬ ਵਿਚ ਸਾਮਾਨ ਸੀ ਉਹ ਵੀ ਨਾਲ ਲੈ ਗਏ ਮਨੀਚੇਂਜਰ ਦਾ ਕਿਰਨਦਾ ਪੰਕਜ ਵੈਸਟਰਨ ਯੂਨੀਅਨ ਹੁਸ਼ਿਆਰਪੁਰ ਦੇ ਵਿਚ ਕੰਮ ਕਰਦਾ ਹੈ ਉਸ ਨੇ ਇਸ ਦੀ ਸੂਚਨਾ ਪੁਲੀਸ ਨੂੰ ਦਿੱਤੀ ਜਿਸ ਤੋਂ ਬਾਅਦ ਪੁਲੀਸ ਨੇ ਤੇਜ਼ੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਪਰ ਆਖਰੀ ਖ਼ਬਰਾਂ ਲਿਖੇ ਤਾਂ ਜਾਨ ਤੱਕ ਹਾਲੇ ਤੱਕ ਪੁਲੀਸ ਨੂੰ ਕੋਈ ਸੁਰਾਗ ਨਹੀਂ ਸੀ ਮਿਲਿਆ ਅਤੇ ਪੁਲਸ ਵੱਖ ਵੱਖ ਨਜ਼ਰੀਏ ਤੋਂ ਸਾਰੇ ਮਾਮਲੇ ਦੀ ਤਫਤੀਸ਼ ਕਰ ਰਹੀ ਸੀ