ਨਵੀਂ ਦਿੱਲੀ, 28 ਦਸੰਬਰ – NEET-PG counseling ‘ਚ ਦੇਰੀ ਦੇ ਚੱਲਦਿਆ ਦਿੱਲੀ ‘ਚ Resident doctors ਦਾ ਪ੍ਰਦਰਸ਼ਨ ਜਾਰੀ ਹੈ।ਜੀ.ਬੀ ਪੰਤ ਹਸਪਤਾਲ ਵਿਖੇ ਇੱਕ ਮਰੀਜ਼ ਨੇ ਦੱਸਿਆ ਕਿ ਡਾਕਟਰਾਂ ਦੀ ਹੜਤਾਲ ਕਾਰਨ ਓ.ਪੀ.ਡੀ ‘ਚ ਡਾਕਟਰ ਨਹੀਂ ਹਨ ਜਿਸ ਕਾਰਨ ਓ.ਪੀ.ਡੀ ਸੇਵਾਵਾਂ ਬੁਰੀ ਤਰਾਂ ਪ੍ਰਭਾਵਿਤ ਹੋਈਆਂ ਹਨ ਤੇ ਮਰੀਜ਼ ਇਲਾਜ ਦਾ ਇੰਤਜ਼ਾਰ ਕਰ ਰਹੇ ਹਨ।ਜ਼ਿਕਰਯੋਗ ਹੈ ਕਿ NEET-PG counseling ‘ਚ ਦੇਰੀ ਦੇ ਚੱਲਦਿਆ ਵੱਡੀ ਗਿਣਤੀ ਵਿਚ Resident doctors ਨੇ ਪ੍ਰਦਰਸ਼ਨ ਕੀਤਾ ਸੀ। ਇਸ ਦੌਰਾਨ ਦੇਰ ਰਾਤ ਪੁਲਿਸ ਤੇ ਡਾਕਟਰਾਂ ਵਿਚਕਾਰ ਝੜਪ ਵੀ ਹੋ ਗਈ ਸੀ। ਦੋਵਾਂ ਪੱਖਾਂ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੇ ਕਈ ਲੋਕ ਜਖਮੀਂ ਹੋਏ ਹਨ।