ਜਲਾਲਾਬਾਦ, 12 ਮਈ – ਜਲਾਲਾਬਾਦ-ਸ੍ਰੀ ਮੁਕਤਸਰ ਸਾਹਿਬ ਰੋਡ ‘ਤੇ ਮੋਟਰਸਾਈਕਲ ਸਵਾਰ 2 ਲੁਟੇਰੇ ਬੈਂਕ ਮੁਲਾਜ਼ਮਾਂ ਤੋਂ 45 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ। ਦਰਅਸਲ ਕੋਟੈਕ ਮਹਿੰਦਰਾ ਬੈਂਕ ਦੇ 2 ਮੁਲਾਜ਼ਮ ਸ੍ਰੀ ਮੁਕਤਸਰ ਸਾਹਿਬ ਬ੍ਰਾਂਚ ਤੋਂ 45 ਲੱਖ ਰੁਪਏ ਕੈਸ਼ ਲੈ ਕੇ ਕਾਰ ਵਿਚ ਆ ਰਹੇ ਸਨ ਕਿ ਰਸਤੇ ਵਿਚ ਪਿੰਡ ਸੈਦੋਕੇ ਚੱਕ ਨੇੜੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਏ 2 ਲੁਟੇਰੇ ਕਾਰ ਰੋਕ ਕੇ ਮੁਲਾਜ਼ਮਾਂ ਤੋਂ 45 ਲੱਖ ਰੁਪਏ ਤੇ ਮੋਬਾਈਲ ਖੋਹ ਕੇ ਫਰਾਰ ਹੋ ਗਏ।