DEO ਦੇ ਗਲ੍ਹ ‘ਚ ਪਾਇਆ ਜੁੱਤੀਆ ਦਾ ਹਾਰ

ਲੁਧਿਆਣਾ, 31 ਦਸੰਬਰ – ਲੁਧਿਆਣਾ ਦੇ ਜ਼ਿਲ੍ਹਾ ਸਿੱਖਿਆ ਅਫਸਰ (DEO) ਦੇ ਦਫਤਰ ‘ਚ ਖੂਬ ਹੰਗਾਮਾ ਹੋਇਆ।ਦਰਅਸਲ ਜ਼ਿਲ੍ਹਾ ਪੇਰੈਂਟਸ ਅੇਸੋਸੀਏਸ਼ਨ ਦੇ ਮੈਂਬਰ ਆਪਣੀਆਂ ਮੰਗਾਂ ਨੂੰ ਲੈ ਕੇ ਜ਼ਿਲ੍ਹਾ ਸਿੱਖਿਆ ਅਫਸਰ ਲਖਵਿੰਦਰ ਸਿੰਘ ਕੋਲ ਆਏ ਸਨ। ਇਸ ਦੌਰਾਨ ਅੇਸੋਸੀਏਸ਼ਨ ਦੇ ਅਹੁਦੇਦਾਰ ਜ਼ਿਲ੍ਹਾ ਸਿੱਖਿਆ ਅਫਸਰ ਦੇ ਗਲ੍ਹ ਵਿਚ ਫੁੱਲਾਂ ਦੇ ਹਾਰ ਪਾ ਰਹੇ ਸਨ ਕਿ ਜ਼ਿਲ੍ਹਾ ਪੇਰੈਂਟਸ ਅੇਸੋਸੀਏਸ਼ਨ ਦਾ ਇੱਕ ਅਹੁਦੇਦਾਰ ਜੋ ਕਿ ਅੇਸੋਸੀਏਸ਼ਨ ਦਾ ਚੇਅਰਮੈਨ ਦੱਸਿਆ ਜਾ ਰਿਹਾ ਹੈ, ਜ਼ਿਲ੍ਹਾ ਸਿੱਖਿਆ ਅਫਸਰ ਦੇ ਗਲ੍ਹ ਵਿਚ ਜੁੱਤੀਆ ਦਾ ਹਾਰ ਪਾ ਦਿੰਦਾ ਹੈ। ਜ਼ਿਲ੍ਹਾ ਸਿੱਖਿਆ ਅਫਸਰ ਦਾ ਇਸ ਨੂੰ ਪਤਾ ਵੀ ਨਹੀਂ ਲੱਗਦਾ ਤੇ ਉਹ ਫੋਟੋਆਂ ਖਿਚਵਾਉਂਦੇ ਰਹੇ। ਹਾਰ ਉਤਾਰਨ ਲੱਗਿਆਂ ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਉਨ੍ਹਾਂ ਦੇ ਗਲ ਵਿਚ ਜੁੱਤੀਆ ਦਾ ਹਾਰ ਪਾਇਆ ਗਿਆ ਹੈ। ਬਹਿਰਹਾਲ ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ ਇਸ ਦੀ ਸ਼ਿਕਾਇਤ ਪੁਲਿਸ ਨੂੰ ਕਰ ਦਿੱਤੀ ਗਈ ਹੈ। ਓਧਰ ਜ਼ਿਲ੍ਹਾ ਪੇਰੈਂਟਸ ਅੇਸੋਸੀਏਸ਼ਨ ਦੇ ਅਹੁਦੇਦਾਰਾਂ ਦੇ ਫੋਨ ਬੰਦ ਹੋ ਗਏ ਹਨ।

adv

Leave a Reply

Your email address will not be published. Required fields are marked *