ਨਵੀਂ ਦਿੱਲੀ, 1 ਜਨਵਰੀ – ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਦੇਖ 15 ਤੋਂ 18 ਸਾਲ ਦੇ ਬੱਚਿਆ ਨੂੰ ਵੀ ਕੋਵਿਡ ਵੈਕਸੀਨ ਦੇਣ ਦੀ ਘੋਸ਼ਣਾ ਤੋਂ ਬਾਅਦ ਅੱਜ ਤੋਂ ਕੋਵਿਡ-19 ਵੈਕਸੀਨੇਸ਼ਨ ਦੀ ਰਜਿਸਟ੍ਰੇਸ਼ਨ ਸ਼ੁਰੂ ਹੋ ਗਈ ਹੈ।ਕੋਵਿਡ ਪੋਰਟਲ ‘ਤੇ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ ਤੇ ਲੋਕ ਘਰ ਬੈਠੇ ਹੀ ਰਜਿਸਟ੍ਰੇਸ਼ਨ ਕਰ ਸਕਦੇ ਹਨ। ਕੋਵਿਡ ਵੈਕਸੀਨ ਦੀ ਡੋਜ਼ ਲੈਣ ਉਪਰੰਤ ਕੋਵਿਡ ਪ੍ਰੋਟੋਕਾਲ ਦਾ ਹਰ ਹਾਲ ਵਿਚ ਪਾਲਣ ਕਰਨਾ ਹੋਵੇਗਾ।ਡੋਜ਼ ਲੈਣ ਉਪਰੰਤ ਅੱਧਾ ਘੰਟਾ ਕੇਂਦਰ ‘ਤੇ ਬੈਠਣਾ ਹੋਵੇਗਾ। ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 25 ਦਸੰਬਰ ਨੂੰ 15 ਤੋਂ 18 ਸਾਲ ਦੇ ਬੱਚਿਆ ਲਈ ਕੋਵਿਡ ਵੈਕਸੀਨੇਸ਼ਨ ਸ਼ੁਰੂ ਕਰਨ ਦੀ ਘੋਸ਼ਣਾ ਕੀਤੀ ਸੀ ਤੇ ਕਿਹਾ ਸੀ ਕਿ 3 ਜਨਵਰੀ ਤੋਂ ਇਸ ਦੀ ਸ਼ੁਰੂਆਤ ਕੀਤੀ ਜਾਵੇਗੀ।