ਬਰਨਾਲਾ, 3 ਜਨਵਰੀ – ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਦਾ ਚੋਣ ਪਿਟਾਰਾ ਖੋਲ੍ਹਦੇ ਹੋਏ ਬਰਨਾਲਾ ਦੇ ਭਦੌੜ ਵਿਖੇ ਰੈਲੀ ਦੌਰਾਨ ਮਹਿਲਾਵਾਂ ਲਈ ਕਈ ਵੱਡੇ ਐਲਾਨ ਕੀਤੇ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਮੁੜ ਤੋਂ ਕਾਂਗਰਸ ਦੀ ਸਰਕਾਰ ਬਣਨ ‘ਤੇ ਮਹਿਲਾਵਾਂ ਨੂੰ ਹਰ ਮਹੀਨੇ 2 ਹਜ਼ਾਰ ਰੁਪਏ ਅਤੇ ਸਾਲ ਦੇ 8 ਸਿਲੰਡਰ ਫ੍ਰੀ ਦਿੱਤੇ ਜਾਣਗੇ।ਮਹਿਲਾ ਖੇਤ ਮਜ਼ਦੂਰਾਂ ਨੂੰ 400 ਰੁਪਏ ਦਿਹਾੜੀ ਅਤੇ ਕਾਲਜ ਜਾਣ ਵਾਲੀਆਂ ਲੜਕੀਆਂ ਨੂੰ ਸਕੂਟੀ ਦਿੱਤੀ ਜਾਵੇਗੀ। ਲੜਕੀਆਂ ਦੇ ਨਾਂਅ ‘ਤੇ ਜਾਇਦਾਦ ਦੀ ਰਜਿਸਟਰੀ ਮੁਫਤ ਹੋਵੇਗੀ, 5ਵੀਂ ਪਾਸ ਕਰਨ ਵਾਲੀਆਂ ਨੂੰ ਲੜਕੀਆਂ ਨੂੰ ਸਰਕਾਰ ਵੱਲੋਂ 5 ਹਜ਼ਾਰ ਰੁਪਏ, 10ਵੀਂ ਪਾਸ ਲੜਕੀਆਂ ਨੂੰ 15 ਹਜ਼ਾਰ ਰੁਪਏ, 12ਵੀਂ ਪਾਸ ਲੜਕੀਆਂ ਨੂੰ 20 ਹਜ਼ਾਰ ਰੁਪਏ ਦਿੱਤੇ ਜਾਣਗੇ। ਮਹਿਲਾਵਾਂ ਦੀ ਸੁਰੱਖਿਆ ਲਈ 2 ਮਹਿਲਾ ਕਮਾਂਡੋ ਬਟਾਲੀਅਨ ਬਣਾਈਆਂ ਜਾਣਗੀਆਂ ਤੇ ਮਹਿਲਾਵਾਂ ਨੂੰ ਬਿਜਨਸ ਖੋਲ੍ਹਣ ਲਈ 2 ਲੱਖ ਦਾ ਲੋਨ ਦਿੱਤਾ ਜਾਵੇਗਾ।