ਚੰਡੀਗੜ੍ਹ, 3 ਜਨਵਰੀ – ਪੰਜਾਬ ਦੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਜਦੋਂ ਦਾ ਮੈਨੂੰ ਗ੍ਰਹਿ ਮੰਤਰਾਲਾ ਮਿਲਿਆ ਹੈ, ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਮੇਰੇ ਤੋਂ ਨਾਰਾਜ਼ ਹਨ। ਜੇ ਸਿੱਧੂ ਨੂੰ ਗ੍ਰਹਿ ਮੰਤਰਾਲਾ ਚਾਹੀਦਾ ਹੈ ਤਾਂ ਮੈਂ ਇੱਕ ਮਿੰਟ ਵਿਚ ਉਨ੍ਹਾਂ ਦੇ ਪੈਰਾਂ ‘ਚ ਰੱਖ ਦੇਵਾਂਗਾ। ਇਸ ਦੇ ਨਾਲ ਹੀ ਪੰਜਾਬ ਦੀ ਦਿਵਿਯਾਂਗ ਸ਼ਤਰੰਜ ਖਿਡਾਰਨ ਮਲਿਕਾ ਹਾਂਡਾ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਮਲਿਕਾ ਹਾਂਡਾ ਜੇਕਰ ਮੇਰੇ ਕੋਲ ਆਉਂਦੀ ਹੈ ਤਾਂ ਮੈਂ ਉਸ ਦੀ ਮਦਦ ਜਰੂਰ ਕਰਾਂਗਾ। ਮੈਂ ਖੇਡ ਮੰਤਰੀ ਪਰਗਟ ਸਿੰਘ ਨੂੰ ਮਲਿਕਾ ਹਾਂਡਾ ਦੀ ਮਦਦ ਕਰਨ ਲਈ ਕਹਾਂਗਾ।