ਜੋਹਾਂਸਬਰਗ, ਜਨਵਰੀ – ਭਾਰਤ ਅਤੇ ਸਾਊਥ ਅਫਰੀਕਾ ਦੀਆਂ ਕ੍ਰਿਕੇਟ ਟੀਮਾਂ ਵਿਚਕਾਰ ਦੂਸਰਾ ਕ੍ਰਿਕੇਟ ਟੈਸਟ ਮੈਚ ਵਿਚ ਟਾਸ ਜਿੱਤ ਕੇ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ। ਭਾਰਤ ਨੂੰ ਪਹਿਲਾ ਝਟਕਾ ਸਲਾਮੀ ਬੱਲੇਬਾਜ਼ ਮਯੰਕ ਅਗਰਵਾਲ ਦੇ ਰੂਪ ਵਿਚ ਲੱਗਾ ਜੋ ਕਿ 26 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਤੋਂ ਬਾਅਦ ਬੱਲੇਬਾਜ਼ੀ ਕਰਨ ਆਏ ਚੇਤੇਸ਼ਵਰ ਪੁਜਾਰਾ ਤੇ ਅਜਿੰਕਿਆ ਰਹਾਣੇ ਦਾ ਖਰਾਬ ਪ੍ਰਦਰਸ਼ਨ ਜਾਰੀ ਰਿਹਾ। ਚੇਤੇਸ਼ਵਰ ਪੁਜਾਰਾ ਮਹਿਜ਼ 3 ਦੌੜਾਂ ਬਣਾ ਕੇ ਆਊਟ ਹੋ ਗਏ ਜਦਕਿ ਅਜਿੰਕਿਆ ਰਹਾਣੇ ਤਾਂ ਖਾਤਾ ਵੀ ਨਹੀ ਖੋਲ੍ਹ ਸਕੇ। ਖਬਰ ਲਿਖੇ ਜਾਣ ਤੱਕ ਭਾਰਤ ਨੇ 3 ਵਿਕਟਾਂ ਨੇ ਨੁਕਸਾਨ ‘ਤੇ 79 ਦੌੜਾਂ ਬਣਾ ਲਈਆਂ ਸਨ। ਸਲਾਮੀ ਬੱਲੇਬਾਜ਼ ਤੇ ਇਸ ਮੈਚ ‘ਚ ਭਾਰਤੀ ਟੀਮ ਦੀ ਕਪਤਾਨੀ ਕਰ ਰਹੇ ਕੇ.ਐਲ ਰਾਹੁਲ 31 ਦੌੜਾਂ ਬਣਾ ਕੇ ਕ੍ਰੀਜ਼ ‘ਤੇ ਡਟੇ ਹੋਏ ਸਨ ਜਦਕਿ ਵਿਰਾਟ ਕੋਹਲੀ ਦੀ ਜਗ੍ਹਾ ਟੀਮ ‘ਚ ਸ਼ਾਮਿਲ ਕੀਤੇ ਹਨੁਮਾ ਵਿਹਾਰੀ 16 ਦੌੜਾਂ ਬਣਾ ਕੇ ਖੇਡ ਰਹੇ ਸਨ।