ਪੰਜਾਬ ‘ਚ ਅੱਜ ਤੋਂ 15 ਜਨਵਰੀ ਤੱਕ ਲੱਗੇਗਾ ਨਾਈਟ ਕਰਫਿਊ

ਚੰਡੀਗੜ੍ਹ, 4 ਜਨਵਰੀ – ਕੋਰੋਨਾ ਦੇ ਵਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਅੱਜ ਤੋਂ 15 ਜਨਵਰੀ ਤੱਕ ਨਾਈਟ ਕਰਫਿਊ ਲਗਾਉਣ ਦਾ ਫੈਸਲਾ ਲਿਆ ਹੈ। ਨਾਈਟ ਕਰਫਿਊ ਦਾ ਸਮਾਂ ਰਾਤ 10 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਹੋਵੇਗਾ।ਇਸ ਦੇ ਨਾਲ ਹੀ ਸਕੂਲ, ਕਾਲਜ, ਯੂਨੀਵਰਸਿਟੀਆਂ ਵੀ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ।ਆਨਲਾਈਨ ਪੜਾਈ ਜਾਰੀ ਰਹੇਗੀ। ਸਿਨੇਮਾਹਾਲ, ਮਾਲ, ਰੈਸਟੋਰੈਂਟ, ਸਪਾ ਸੈਂਟਰ 50% ਸਮਰੱਥਾ ਨਾਲ ਖੁੱਲ੍ਹਣਗੇ ਜਦਕਿ ਜਿੰਮ, ਸਵੀਮਿੰਗ ਪੂਲਸ, ਸਪੋਰਟਸ ਕੰਪਲੈਕਸ, ਸਟੇਡੀਅਮ ਬੰਦ ਰਹਿਣਗੇ ਤੇ ਏ.ਸੀ ਬੱਸਾਂ 50% ਸਮਰੱਥਾ ਨਾਲ ਚੱਲਣਗੀਆਂ।ਦਫਤਰਾਂ ਅਤੇ ਸਰਵਜਨਕ ਥਾਵਾਂ ‘ਤੇ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ ਤੇ ਪੂਰੀ ਤਰਾਂ ਕੋਵਿਡ ਵੈਕਸੀਨ ਲਗਵਾਉਣ ਵਾਲੇ ਸਟਾਫ ਦੀ ਹੀ ਐਂਟਰੀ ਹੋਵੇਗੀ।

Leave a Reply

Your email address will not be published. Required fields are marked *