ਨਵੀਂ ਦਿੱਲੀ, 7 ਜਨਵਰੀ – ਭਾਰਤ ‘ਚ ਪਿਛਲੇ 24 ਘੰਟੇ ਦੌਰਾਨ ਕੋਰੋਨਾ ਦੇ 1,17,100 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਜਦਕਿ 30836 ਲੋਕ ਠੀਕ ਹੋਏ ਹਨ ਅਤੇ 302 ਮਰੀਜ਼ਾਂ ਦੀ ਮੌਤ ਹੋਈ ਹੈ।ਪਿਛਲੇ 24 ਘੰਟਿਆਂ ‘ਚ ਕੋਰੋਨਾ ਕਾਰਨ ਸਭ ਤੋਂ ਵੱਧ 221 ਮੌਤਾਂ ਕੇਰਲ ‘ਚ ਹੋਈਆਂ ਹਨ ਤੇ ਪੱਛਮੀ ਬੰਗਾਲ ‘ਚ 9 ਮਰੀਜ਼ਾਂ ਦੀ ਮੌਤ ਹੋਈ ਹੈ। ਇਸ ਦੇ ਨਾਲ ਹੀ ਦੇਸ਼ ਵਿਚ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ 3,52,26,386 ਹੋ ਗਈ ਹੈ, ਜਦਕਿ 4.83 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ਤੇ 3,43,71,845 ਲੋਕ ਠੀਕ ਹੋ ਚੁੱਕੇ ਹਨ।ਜੇ ਕੋਰੋਨਾ ਦੇ ਸਭ ਤੋਂ ਵੱਧ ਸੰਕਰਮਿਤ ਰਾਜਾਂ ਦੀ ਗੱਲ ਕਰੀਏ ਤਾਂ ਵਿਚ ਮਹਾਂਰਾਸ਼ਟਰ ਵਿਚ 36265 ਮਾਮਲੇ, ਪੱਛਮੀ ਬੰਗਾਲ ‘ਚ 15,421, ਦਿੱਲੀ ‘ਚ 15097, ਤਾਮਿਲਨਾਡੂ ‘ਚ 6983 ਅਤੇ ਕਰਨਾਟਕ ‘ਚ 5031 ਮਾਮਲੇ ਸਾਹਮਣੇ ਆ ਚੁੱਕੇ ਹਨ।