ਨਵੀਂ ਦਿੱਲੀ, 8 ਜਨਵਰੀ – ਸਾਬਕਾ ਆਈ.ਪੀ.ਐੱਸ ਕਿਰਨ ਬੇਦੀ ਨੇ ਪ੍ਰਧਾਨ ਮੰਤਰੀ ਦੀ ਸੁਰੱਖਿਆ ‘ਚ ਕੁਤਾਹੀ ‘ਤੇ ਬੋਲਦਿਆ ਕਿਹਾ ਕਿ ਸਭ ਤੋਂ ਪਹਿਲਾਂ ਸੁਰੱਖਿਆ ਦੀ ਉਲੰਘਣਾ ਡੀ.ਜੀ.ਪੀ ਦੀ ਗੈਰ ਹਾਜ਼ਰੀ ਸੀ। ਰਾਜ ਦੇ ਗ੍ਰਹਿ ਮੰਤਰੀ ਤੇ ਗ੍ਰਹਿ ਸਕੱਤਰ ਵੀ ਮੌਜੂਦ ਨਹੀਂ ਸਨ।ਇੱਥੋਂ ਤੱਕ ਕਿ ਜ਼ਿਲ੍ਹਾ ਕੁਲੈਕਟਰ ਵੀ ਗੈਰਹਾਜ਼ਰ ਸੀ।ਇਸ ਦੇ ਨਾਲ ਹੀ ਉਨ੍ਹਾਂ ਸਵਾਲ ਕੀਤਾ, ‘ਕੀ ਪ੍ਰਧਾਨ ਦੀ ਸੁਰੱਖਿਆ ‘ਚ ਕੁਤਾਹੀ ਪਹਿਲਾਂ ਤੋਂ ਹੀ ਯੋਜਨਾਬੱਧ ਸਾਜ਼ਿਸ਼ ਸੀ’?