ਚੰਡੀਗੜ੍ਹ, 9 ਜਨਵਰੀ – ਪੰਜਾਬ ਅੰਦਰ 14 ਫਰਵਰੀ ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਨੇ 5 ਹੋਰ ਉਮੀਦਵਾਰਾਂ ਦੀ 9ਵੀਂ ਲਿਸਟ ਜਾਰੀ ਕਰ ਦਿੱਤੀ ਹੈ।‘ਆਪ’ ਵੱਲੋਂ ਜਾਰੀ ਲਿਸਟ ਵਿਚ ਦਿਨੇਸ਼ ਢੱਲ ਨੂੰ ਜਲੰਧਰ ਉੱਤਰੀ, ਜਗਤਾਰ ਸਿੰਘ ਨੂੰ ਸਮਰਾਲਾ, ਹਰਦੀਪ ਸਿੰਘ ਨੂੰ ਸਾਹਨੇਵਾਲ, ਡਾ. ਅਮਨਦੀਪ ਕੌਰ ਅਰੋੜਾ ਨੂੰ ਮੋਗਾ ਅਤੇ ਅਮਿਤ ਰਤਨ ਕੋਟਫੱਤਾ ਨੂੰ ਬਠਿੰਡਾ ਦਿਹਾਤੀ ਤੋਂ ਉਮੀਦਵਾਰ ਐਲਾਨਿਆ ਗਿਆ ਹੈ।