ਤਰਨਤਾਰਨ, 11 ਜਨਵਰੀ – ਬੀ.ਐੱਸ.ਐੱਫ ਨੇ ਖਾਲੜਾ ਸੈਕਟਰ ਅਧੀਨ ਆਉਂਦੇ ਸਰਹੱਦੀ ਚੌਂਕੀ ਰਾਜੋਕੇ ਦੇ ਖੇਤਰ ‘ਚ ਭਾਰਤ-ਪਾਕਿ ਸਰਹੱਦ ਤੋਂ 1 ਅਰਬ ਦੀ ਹੈਰੋਇਨ ਬਰਾਮਦ ਕੀਤੀ ਹੈ। ਮਿਲੀ ਜਾਣਕਾਰੀ ਅਨੁਸਾਰ ਬੀ.ਐੱਸ.ਐੱਫ ਦੇ ਜਵਾਨਾਂ ਨੇ ਜਦੋਂ ਉਕਤ ਏਰੀਏ ਵਿਚ 10 ਅਤੇ 11 ਜਨਵਰੀ ਦੀ ਦਰਮਿਆਨੀ ਰਾਤ ਹਰਕਤ ਹੁੰਦੀ ਦੇਖੀ ਤਾਂ ਫਾਈਰਿੰਗ ਤੋਂ ਬਾਅਦ ਜਾਂਚ ਕਰਨ ‘ਤੇ ਬੀ.ਐੱਸ.ਐੱਫ ਦੇ ਜਵਾਨਾਂ ਨੂੰ ਉਕਤ ਏਰੀਏ ‘ਚੋ ਪਲਾਸਟਿਕ ਦੇ ਪਾਈਪਾਂ ਵਿਚ ਪਾਏ ਹੈਰੋਇਨ ਦੇ 10 ਪੈਕੇਟ ਬਰਾਮਦ ਹੋਏ।ਜਦਕਿ ਪਾਕਿਸਤਾਨੀ ਤਸਕਰ ਭੱਜਣ ਵਿਚ ਕਾਮਯਾਬ ਹੋ ਗਏ।