ਫਗਵਾੜਾ : ਵੱਖ ਵੱਖ ਧਾਰਮਿਕ ਸੰਸਥਾਵਾਂ ਵੱਲੋਂ ਚੋਣ ਕਮਿਸ਼ਨ ਪਾਸੋਂ ਪੰਜਾਬ ਵਿਧਾਨ ਸਭਾ ਚੋਣਾਂ ਦੀ ਤਾਰੀਖ ਬਦਲਣ ਦੀ ਮੰਗ

ਫਗਵਾੜਾ, 12 ਜਨਵਰੀ (ਐਮ.ਐੱਸ.ਰਾਜਾ) ਭਾਰਤ ਦੇ ਚੋਣ ਕਮਿਸ਼ਨ ਵੱਲੋਂ ਪੰਜਾਬ ਵਿੱਚ 14 ਫਰਵਰੀ ਨੂੰ ਵਿਧਾਨ ਸਭਾ ਦੀਆਂ ਚੋਣਾ ਕਰਵਾਉਣ ਦੇ ਕੀਤੇ ਗਏ ਐਲਾਨ ਤੋਂ ਬਾਅਦ ਸਮੂਹ ਰਵਿਦਾਸੀਆ ਭਾਈਚਾਰੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਜਿਸ ਦਾ ਮੁੱਖ ਕਾਰਨ ਹੈ ਕਿ 16 ਫਰਵਰੀ ਨੂੰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਹੈ ਤੇ ਪ੍ਰਕਾਸ਼ ਦਿਹਾੜੇ ਤੋਂ ਠੀਕ ਇੱਕ ਹਫਤਾ ਪਹਿਲਾ ਸੰਗਤਾਂ ਕਾਂਸ਼ੀ ਬਨਾਰਸ ਵਿਖੇ ਚਲੀਆ ਜਾਂਦੀਆ ਹਨ। ਜਿਸ ਕਾਰਨ ਜ਼ਿਆਦਾਤਰ ਸੰਗਤਾਂ ਆਪਣੇ ਵੋਟ ਪਾਉਣ ਦੇ ਅਧਿਕਾਰ ਤੋਂ ਵਾਂਝੀਆਂ ਰਹਿ ਜਾਣਗੀਆਂ। ਇਸ ਸਬੰਧੀ ਰਵਿਦਾਸ ਧਰਮ ਪ੍ਰਚਾਰ ਕਮੇਟੀ ਬਲਾਕ ਫਗਵਾੜਾ ਦੇ ਸਮੂਹ ਮੈਂਬਰਾਂ ਵੱਲੋਂ ਚੋਣਾ ਦੀ ਤਾਰੀਖ ਬਦਲਣ ਨੂੰ ਲੈ ਕੇ ਭਾਰਤੀ ਚੋਣ ਕਮਿਸ਼ਨ ਨੂੰ ਐੱਸ.ਡੀ.ਐੱਮ ਫਗਵਾੜਾ ਰਾਹੀ ਮੰਗ ਪੱਤਰ ਦਿੱਤਾ ਗਿਆ। ਇਸ ਦੌਰਾਨ ਉਨਾਂ ਚੋਣ ਕਮਿਸ਼ਨ ਪਾਸੋਂ ਮੰਗ ਕੀਤੀ ਕਿ ਚੋਣਾਂ ਦੀ ਤਾਰੀਖ 20 ਫਰਵਰੀ ਜਾ ਫਿਰ 10 ਫਰਵਰੀ ਕੀਤੀ ਜਾਵੇ।ਇਸ ਦੌਰਾਨ ਗੁਰੂ ਰਵਿਦਾਸ ਟਾਈਗਰ ਫੋਰਸ ਫਗਵਾੜਾ ਵੱਲੋਂ ਵੀ ਪ੍ਰਧਾਨ ਯਸ਼ ਵਰਨਾ ਦੀ ਅਗਵਾਈ ਹੇਠ ਇੱਕ ਮੰਗ ਪੱਤਰ ਚੋਣ ਕਮਿਸ਼ਨ ਨੂੰ ਐੱਸ.ਡੀ.ਐੱਮ ਫਗਵਾੜਾ ਰਾਹੀ ਦਿੱਤਾ ਗਿਆ। ਇਸ ਮੌਕੇ ਯਸ਼ ਵਰਨਾ ਨੇ ਚੋਣ ਕਮਿਸ਼ਨ ਪਾਸੋਂ ਮੰਗ ਕੀਤੀ ਕਿ ਰਵਿਦਾਸੀਆਂ ਭਾਈਚਾਰੇ ਦੀ ਇਸ ਮੰਗ ਉੱਪਰ ਪਹਿਲ ਦੇ ਅਧਾਰ ਗੌਰ ਕੀਤਾ ਜਾਵੇ ਅਤੇ ਇਹ ਚੋਣਾਂ ਜਾਂ ਤਾਂ 20 ਫਰਵਰੀ ਜਾ ਫਿਰ 10 ਫਰਵਰੀ ਨੂੰ ਕਰਵਾਈਆ ਜਾਣ ਤਾਂ ਜੋ ਸੰਗਤਾਂ ਆਪਣੀ ਵੋਟ ਦਾ ਇਸਤੇਮਾਲ ਵੀ ਕਰ ਸਕਣ।ਇਸੇ ਤਰਾਂ ਹੀ ਸ਼੍ਰੋਮਣੀ ਸ਼੍ਰੀ ਗੁਰੂ ਰਵਿਦਾਸ ਮੰਦਰ ਪ੍ਰਬੰਧਕ ਕਮੇਟੀ ਚੱਕ ਹਕੀਮ ਫਗਵਾੜਾ ਵੱਲੋ ਚੋਣ ਕਮਿਸ਼ਨ ਨੂੰ ਐੱਸ.ਡੀ.ਐੱਮ ਫਗਵਾੜਾ ਰਾਹੀ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਪ੍ਰਧਾਨ ਦਵਿੰਦਰ ਕੁਲਥਮ ਨੇ ਕਿਹਾ ਕਿ ਮਾਣਯੋਗ ਚੋਣ ਕਮਿਸ਼ਨ ਵੱਲੋਂ ਜੋ ਵਿਧਾਨ ਸਭਾ ਦੀਆਂ ਚੋਣਾਂ 14 ਫਰਵਰੀ ਨੂੰ ਰੱਖੀਆ ਗਈਆ ਹਨ ਉਸ ਨਾਲ ਸਮੂਹ ਸੰਗਤਾਂ ਆਪਣੀ ਵੋਟ ਦਾ ਇਸਤੇਮਾਲ ਕਰਨ ਤੋਂ ਵਾਝੀਆਂ ਰਹਿ ਜਾਣਗੀਆ।ਇਸ ਲਈ ਚੋਣ ਕਮਿਸ਼ਨ ਇਹਨਾਂ ਚੋਣਾਂ ਦੀ ਤਾਰੀਖ ਵਿੱਚ ਬਦਲਾਅ ਕਰੇ ਤਾਂ ਜੋ ਸੰਗਤਾਂ ਇਨ੍ਹਾਂ ਚੋਣਾਂ ਦੌਰਾਨ ਆਪਣੀ ਵੋਟ ਦਾ ਇਸਤੇਮਾਲ ਕਰ ਸਕਣ।

Leave a Reply

Your email address will not be published. Required fields are marked *