ਤਿਰੂਵਨੰਤਪੁਰਮ, 14 ਜਨਵਰੀ – ਜਲੰਧਰ ਦੇ ਬਹੁਚਰਚਿਤ ਨਨ ਰੇਪ ਕੇਸ ‘ਚ ਗ੍ਰਿਫ਼ਤਾਰ ਬਿਸ਼ਪ ਫਰੈਂਕੋ ਮੁਲੱਕਲ ਨੂੰ ਕੇਰਲ ਦੀ ਜ਼ਿਲ੍ਹਾ ਅਦਾਲਤ ਨੇ ਬਰੀ ਕਰ ਦਿੱਤਾ ਹੈ। ਨਨ ਨੇ 28 ਜੂਨ 2018 ਨੂੰ ਬਿਸ਼ਪ ਫਰੈਂਕੋ ਮੁਲੱਕਲ ਉੱਪਰ 2014 ਤੋਂ 2016 ਦੌਰਾਨ 13 ਵਾਰ ਬਲਾਤਕਾਰ ਦੇ ਦੋਸ਼ ਲਗਾਏ ਸਨ ਤੇ 21 ਸਤੰਬਰ 2018 ਵਿਚ ਬਿਸ਼ਪ ਫਰੈਂਕੋ ਮੁਲੱਕਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।