ਅੰਮ੍ਰਿਤਸਰ, 14 ਜਨਵਰੀ – ਅੰਮ੍ਰਿਤਸਰ ਦੇ ਸਰਹੱਦੀ ਪਿੰਡ ਧਨੋਆ ਕਲਾਂ ਵਿਖੇ ਮਿਲੇ RDX ਦੇ ਮਾਮਲੇ ‘ਚ ਬੋਲਦਿਆ AIG, STF ਰਛਪਾਲ ਸਿੰਘ ਨੇ ਦੱਸਿਆ ਕਿ ਸਾਨੂੰ ਪਹਿਲਾਂ ਨਸ਼ੀਲੇ ਪਦਾਰਥਾਂ ਦੀ ਜਾਣਕਾਰੀ ਮਿਲੀ ਸੀ। ਪਰੰਤੂ ਜਦੋਂ ਅਸੀਂ ਮੌਕੇ ‘ਤੇ ਪਹੁੰਚੇ ਤਾਂ ਪਾਇਆਂ ਕਿ ਅਟਾਰੀ-ਵਾਹਗਾ ਸਰਹੱਦ ਨੇੜੇ ਇੱਕ ਪਿੰਡ ਵਿਚ 5 ਕਿੱਲੋ ਵਜ਼ਨੀ RDX ਹੈ। ਅਸੀਂ ਇੱਕ ਲੱਖ ਰੁਪਏ ਵੀ ਬਰਾਮਦ ਕੀਤੇ ਹਨ। ਇਹ ਸਭ ਪਾਕਿਸਤਾਨ ਤੋਂ ਆਇਆ ਹੈ ਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ।