ਨਵੀਂ ਦਿੱਲੀ, 13 ਮਈ – ਆਮ ਆਦਮੀ ਪਾਰਟੀ ਦੇ ਵਿਧਾਇਕ ਇਮਰਾਨ ਹੁਸੈਨ ਨੂੰ ਦਿੱਲੀ ਹਾਈਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਹਾਈਕੋਰਟ ਨੇ ਵਿਧਾਇਕ ਇਮਰਾਨ ਹੁਸੈਨ ਉੱਪਰ ਆਕਸੀਜਨ ਸਿਲੰਡਰਾਂ ਦੀ ਜਮਾਂਖੋਰੀ ਦੇ ਦੋਸ਼ਾਂ ਵਾਲੀ ਪਟੀਸ਼ਨ ਖਾਰਿਜ ਕਰ ਦਿੱਤੀ ਹੈ। ਹਾਈਕੋਰਟ ਨੇ ਕਿਹਾ ਕਿ ਇਮਰਾਨ ਹੁਸੈਨ ਨੇ 10 ਸਿਲੰਡਰ ਕਿਰਾਏ ‘ਤੇ ਲਏ ਸਨ ਤੇ ਫਿਰ ਤੋਂ ਉਨ੍ਹਾਂ ਨੂੰ ਭਰਵਾਇਆ ਜਿਨ੍ਹਾਂ ਉੱਪਰ ਚਲਾਨ ਕੀਤਾ ਗਿਆ ਹੈ।