ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦਾ ਅੈਲਾਨ 14 ਫਰਵਰੀ ਨੂੰ ਕੀਤਾ ਗਿਆ ਹੈ ਜੋ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਪੁਰਬ ਤੋਂ 2 ਦਿਨ ਪਹਿਲਾਂ ਹੋਣ ਕਾਰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਨਾਮਲੇਵਾ ਸੰਗਤ ਵੱਲੋਂ ਚੋਣਾਂ ਦੀ ਤਰੀਕ ਨੂੰ ਬਦਲਣ ਦੀ ਮੰਗ ਉੱਠ ਰਹੀ ਹੈ ਹੁਣ ਇਸ ਸੰਬੰਧ ਵਿਚ ਕੇਂਦਰੀ ਰਾਜ ਮੰਤਰੀ ਸ੍ਰੀ ਸੋਮ ਪ੍ਰਕਾਸ਼ ਨੇ ਇਕ ਪੱਤਰ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਲਿਖ ਕੇ ਮੰਗ ਕੀਤੀ ਹੈ ਕਿ ਵੋਟਾਂ ਦੀ ਤਾਰੀਕ ਜੋ ਕਿ ਪਹਿਲਾਂ 14 ਫਰਵਰੀ ਐਲਾਨੀ ਗਈ ਹੈ ਉਸ ਦੀ ਤਾਰੀਖ 18 ਫਰਵਰੀ ਤੋਂ ਬਾਅਦ ਦੀ ਰੱਖੀ ਜਾਵੇ ਉਨ੍ਹਾਂ ਲਿਖਿਆ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 16 ਫ਼ਰਵਰੀ ਨੂੰ ਆ ਰਹੇ ਗੁਰਪੁਰਬ ਨੂੰ ਮਨਾਉਣ ਲਈ ਲੱਖਾਂ ਦੀ ਤਾਦਾਦ ਵਿੱਚ ਸੰਗਤ ਵਾਰਾਣਸੀ ਗਈ ਹੁੰਦੀ ਹੈ ਇਸ ਕਾਰਨ ਇਹ ਤਰੀਕ ਬਦਲੀ ਜਾਵੇ ਉਨ੍ਹਾਂ ਪਿਛਲੇ ਦਿਨੀਂ ਮਿਲੇ ਵੱਖ ਵੱਖ ਸੰਸਥਾਵਾਂ ਵੱਲੋਂ ਮੰਗ ਪੱਤਰਾਂ ਦਾ ਜ਼ਿਕਰ ਵੀ ਕੀਤਾ