ਨਵੀਂ ਦਿੱਲੀ, 19 ਜਨਵਰੀ – ਅਮਰੀਕਾ ਦੇ ਹਵਾਈ ਅੱਡਿਆ ‘ਤੇ ਅੱਜ ਤੋਂ 5G internet deployment ਲਾਗੂ ਹੋ ਰਹੀ ਹੈ।ਜਿਸ ਕਰਕੇAir India ਦੀ ਉਡਾਣ ਸੇਵਾ ਪ੍ਰਭਾਵਿਤ ਹੋ ਰਹੀ ਹੈ।ਇਸ ਦੇ ਚੱਲਦਿਆ Air India ਨੇ ਅਮਰੀਕਾ ਲਈ ਕਈ ਉਡਾਣਾਂ ਰੱਦ ਕਰ ਦਿੱਤੀਆਂ ਹਨ, ਜਦਕਿ ਕਈਆਂ ਦਾ ਰੂਟ ਡਾਇਵਰਟ ਕਰ ਦਿੱਤਾ ਹੈ।ਇਸ ਤੋਂ ਇਲਾਵਾ Emirates,All Nippon Airways, Japan airlines ਨੇ ਵੀ ਅਮਰੀਕਾ ਨੂੰ ਕਈ ਉਡਾਣਾਂ ਰੱਦ ਕਰ ਦਿੱਤੀਆਂ ਹਨ।ਅਮਰੀਕਾ ਵਿਚ ਜੋ ਨਵੀਂ 5-G internet deployment ਅੱਜ ਤੋਂ ਸ਼ੁਰੂ ਹੋਈ ਹੈ, ਉਸ ਨਾਲ ਕਈ ਏਅਰਕ੍ਰਾਫਟ ਬੇਕਾਰ ਹੋ ਜਾਣਗੇ। U S Federal Aviation Administration ਨੇ ਪਹਿਲਾਂ ਹੀ ਆਪਣੇ ਬਿਆਨ ਵਿਚ ਕਿਹਾ ਹੈ ਕਿ 5-ਜੀ ਇੰਟਰਫੇਸ ਨਾਲ ਏਅਰਕ੍ਰਾਫਟ ਦਾ ਰੇਡਿਓ ਅਲਟੀਮੀਟਰ ਇੰਜਣ ਅਤੇ ਬ੍ਰੇਕਿੰਗ ਸਿਸਟਮ ਉੱਪਰ ਅਸਰ ਪਾ ਸਕਦਾ ਹੈ।ਇਸ ਲਈ ਏਅਰਕ੍ਰਾਫਟ ਲੈਂਡਿੰਗ ਮੋਡ ‘ਚ ਨਾ ਆਉਣ। ਇਸ ਨਾਲ ਏਅਰਕ੍ਰਾਫਟ ਰਨਵੇ ਉੱਪਰ ਨਾ ਰੁਕੇ ਇਸ ਦੀ ਸੰਭਾਵਨਾ ਹੈ। ਇਸ ਸੰਭਾਵਨਾ ਦੇ ਮੱਦੇਨਜ਼ਰ ਏਅਰ ਇੰਡੀਆ ਨੇ ਅਮਰੀਕਾ ਨੂੰ ਕਈ ਉਡਾਣਾਂ ਰੱਦ ਕਰ ਦਿੱਤੀਆਂ ਹਨ।