ਪਣਜੀ, 19 ਜਨਵਰੀ – ਗੋਆ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅਮਿਤ ਪਾਲੇਕਰ ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਹੋਣਗੇ। ਇਹ ਐਲਾਨ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੀਤਾ। ਉਨ੍ਹਾਂ ਕਿਹਾ ਕਿ ਅਮਿਤ ਪਾਲੇਕਰ ਪੇਸ਼ੇ ਤੋਂ ਵਕੀਲ ਹਨ, ਜੋ ਕਿ ਭੰਡਾਰੀ ਸਮੁਦਾਇ ਨਾਲ ਸਬੰਧ ਰੱਖਦੇ ਹਨ।