ਲੁਧਿਆਣਾ, 19 ਜਨਵਰੀ – ਸਾਬਕਾ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਡੀ.ਐਮ.ਸੀ ਹਸਪਤਾਲ ਲੁਧਿਆਣਾ ਵਿਖੇ ਪ੍ਰਕਾਸ਼ ਸਿੰਘ ਬਾਦਲ ਜਾਂਚ ਲਈ ਆਏ ਸਨ ਜਿਸ ਤੋਂ ਬਾਅਦ ਉਨ੍ਹਾਂ ਦਾ ਕੋਰੋਨਾ ਟੈਸਟ ਕੀਤਾ ਗਿਆ ਸੀ ਤੇ ਕੋਰੋਨਾ ਟੈਸਟ ਦੀ ਰਿਪਰੋਟ ਪਾਜ਼ੀਟਿਵ ਆਈ ਹੈ। ਹਸਪਤਾਲ ਦੇ ਸਟਾਫ ਵੱਲੋਂ ਵੀਲ੍ਹਚੇਅਰ ‘ਤੇ ਪ੍ਰਕਾਸ਼ ਸਿੰਘ ਬਾਦਲ ਨੂੰ ਅੰਦਰ ਲਿਜਾਇਆ ਗਿਆ ਸੀ ਤੇ ਇਹ ਵਾਰ ਸੀ ਕਿ ਪ੍ਰਕਾਸ਼ ਸਿੰਘ ਬਾਦਲ ਵੀਲ੍ਹਚੇਅਰ ‘ਤੇ ਦੇਖੇ ਗਏ ਹੋਣ।