ਅਕਾਰਾ, 21 ਜਨਵਰੀ – ਅਫਰੀਕੀ ਦੇਸ਼ ਘਾਨਾ ਦੇ ਪੱਛਮੀ ਖੇਤਰ ਵਿਚ ਹੋਏ ਜ਼ਬਰਦਸਤ ਧਮਾਕੇ ‘ਚ 17 ਲੋਕਾਂ ਦੀ ਮੌਤ ਹੋ ਗਈ, ਜਦਕਿ 51 ਲੋਕ ਜਖਮੀਂ ਹੋ ਗਏ।ਇਹ ਧਮਾਕਾ ਮਾਈਨਿੰਗ ਵਿਸਫੋਟਕ ਸਮੱਗਰੀ ਨਾਲ ਭਰੇ ਟਰੱਕ ਦੇ ਮੋਟਰਸਾਈਕਲ ਨਾਲ ਟਕਰਾਉਣ ਕਾਰਨ ਹੋਇਆ।ਧਮਾਕੇ ਨਾਲ ਕਈ ਇਮਾਰਤਾਂ ਢਹਿ ਢੇਰੀ ਹੋ ਗਈਆਂ। ਰਾਹਤ ਤੇ ਬਚਾਅ ਕਾਰਜ ਜਾਰੀ ਹਨ ਤੇ ਮੌਤਾਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ।