ਚੰਡੀਗੜ੍ਹ, 21 ਜਨਵਰੀ – ਕਾਂਗਰਸ ਦੇ ਸੀਨੀਅਰ ਆਗੂ ਅਤੇ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਮੈਂ ਮੁੱਖ ਮੰਤਰੀ ਦੀ ਰੇਸ ‘ਚ ਨਹੀਂ ਹਾਂ। ਸਾਡੇ ਕੋਲ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹਨ ਤੇ ਉਨ੍ਹਾਂ ਦੀ ਅਗਵਾਈ ਵਿਚ ਵਿਧਾਨ ਸਭਾ ਚੋਣਾਂ ਲੜੀਆਂ ਜਾ ਰਹੀਆਂ ਹਨ। ਚੋਣਾਂ ਨੂੰ ਲੈ ਕੇ ਅਗਲੇ ਕੁੱਝ ਦਿਨਾਂ ‘ਚ ਕਾਂਗਰਸ ਦਾ ਮਾਡਲ ਮੈਨੀਫੈਸਟੋ ਜਾਰੀ ਹੋਵੇਗਾ।ਸਰਵੇ ਕੀ ਕਹਿੰਦੇ ਹਨ ਇਸ ਦਾ ਕੋਈ ਫਰਕ ਨਹੀਂ ਹੈ, ਕਿਉਂਕਿ ਸਰਵੇ ਦੀ ਕੋਈ ਭਰੋਸੇਯੋਗਤਾ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਜਪਾ ਤੇ ਕੈਪਟਨ ਅਮਰਿੰਦਰ ਸਿੰਘ ਰੇਸ ‘ਚ ਕਿਤੇ ਨਹੀਂ ਖੜੇ ਹਨ। ਇਸ ਸਮੇਂ ਈ.ਡੀ ਦੀ ਕਾਰਵਾਈ ਸਵਾਲਾਂ ਦੇ ਘੇਰੇ ‘ਚ ਹੈ। ਈ.ਡੀ ਨੂੰ ਜੇਕਰ ਪਤਾ ਸੀ ਤਾਂ 6 ਮਹੀਨੇ ਪਹਿਲਾਂ ਕਾਰਵਾਈ ਕੀਤੀ ਜਾਂਦੀ।