ਭਾਜਪਾ ਵੱਲੋਂ ਪੰਜਾਬ ਲਈ 34 ਉਮੀਦਵਾਰਾਂ ਦਾ ਐਲਾਨ

ਨਵੀਂ ਦਿੱਲੀ, 21 ਜਨਵਰੀ – ਪੰਜਾਬ ਵਿਧਾਨ ਸਭਾ ਚੋਣਾਂ ਲਈ ਭਾਰਤੀ ਜਨਤਾ ਪਾਰਟੀ ਨੇ 34 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਹੈ। ਭਾਜਪਾ ਵੱਲੋਂ ਜਾਰੀ ਕੀਤੀ ਗਈ ਸੂਚੀ ਵਿਚ ਸੁਜਾਨਪੁਰ ਹਲਕੇ ਤੋਂ ਦਿਨੇਸ਼ ਸਿੰਘ ਬੱਬੂ, ਦੀਨਾਨਗਰ ਤੋਂ ਰੇਨੂੰ ਕਸ਼ਯਪ, ਹਰਗੋਬਿੰਦਪੁਰ ਤੋਂ ਬਲਜਿੰਦਰ ਸਿੰਘ ਦਕੋਹਾ, ਅੰਮ੍ਰਿਤਸਰ ਉੱਤਰੀ ਸੁਖਵਿੰਦਰ ਸਿੰਘ, ਤਰਨਤਾਰਨ ਤੋਂ ਨਵਰੀਤ ਸਿੰਘ ਸ਼ਫੀਪੁਰਾ, ਕਪੂਰਥਲਾ ਤੋਂ ਰਣਜੀਤ ਸਿੰਘ ਖੋਜੇਵਾਲਾ, ਜਲੰਧਰ ਪੱਛਮੀ ਤੋਂ ਮਹਿੰਦਰ ਪਾਲ ਭਗਤ, ਜਲੰਧਰ ਸੈਂਟਰਲ ਤੋਂ ਮਨੋਰੰਜਨ ਕਾਲੀਆ, ਜਲੰਧਰ ਉੱਤਰੀ ਤੋਂ ਕੇ.ਡੀ ਭੰਡਾਰੀ, ਮੁਕੇਰੀਆ ਤੋਂ ਜੰਗੀ ਲਾਲ ਮਹਾਜਨ, ਦਸੂਹਾ ਤੋਂ ਰਘੂਨਾਥ ਰਾਣਾ, ਹੁਸ਼ਿਆਰਪੁਰ ਤੋਂ ਤੀਕਸ਼ਣ ਸੂਦ, ਚੱਬੇਵਾਲ ਤੋਂ ਡਾ. ਦਿਲਬਾਗ ਰਾਏ, ਗੜ੍ਹਸ਼ੰਕਰ ਤੋਂ ਨਿਮਿਸ਼ਾ ਮਹਿਤਾ, ਬੰਗਾ ਤੋਂ ਮੋਹਣ ਲਾਲ ਬੰਗਾ, ਬਲਾਚੌਰ ਤੋਂ ਅਸ਼ੋਕ ਬਾਠ, ਫਤਿਹਗੜ੍ਹ ਸਾਹਿਬ ਤੋਂ ਦੀਦਾਰ ਸਿੰਘ ਭੱਟੀ, ਅਮਲੋਹ ਤੋਂ ਕੰਵਰਵੀਰ ਸਿੰਘ ਟੌਹੜਾ, ਖੰਨਾ ਤੋਂ ਗੁਰਪ੍ਰੀਤ ਸਿੰਘ ਭੱਟੀ, ਲੁਧਿਆਣਾ ਸੈਂਟਰਲ ਤੋਂ ਗੁਰਦੇਵ ਵਰਮਾ, ਲੁਧਿਆਣਾ ਵੈਸਟ ਤੋਂ ਐਡਵੋਕੇਟ ਵਿਕਰਮ ਸਿੰਘ ਸਿੱਧੂ, ਗਿੱਲ ਤੋਂ ਐੱਸ.ਆਰ ਲੱਧੜ, ਜਗਰਾਉਂ ਤੋਂ ਕੰਵਰ ਨਰਿੰਦਰ ਸਿੰਘ, ਫ਼ਿਰੋਜ਼ਪੁਰ ਸਿਟੀ ਤੋਂ ਰਾਣਾ ਗੁਰਮੀਤ ਸਿੰਘ ਸੋਢੀ, ਜਲਾਲਾਬਾਦ ਤੋਂ ਪੂਰਨ ਚੰਦ, ਫਾਜ਼ਿਲਕਾ ਤੋਂ ਸੁਰਜੀਤ ਕੁਮਾਰ ਜਿਆਣੀ, ਅਬੋਹਰ ਤੋਂ ਅਰੁਣ ਨਾਰੰਗ, ਮੁਕਤਸਰ ਤੋਂ ਨਰੇਸ਼ ਪਠੇਲਾ, ਫਰੀਦਕੋਟ ਤੋਂ ਗੌਰਵ ਕੱਕੜ, ਭੁੱਚੋ ਮੰਡੀ ਤੋਂ ਰੁਪਿੰਦਰ ਸਿੰਘ ਸਿੱਧੂ, ਤਲਵੰਡੀ ਸਾਬੋ ਤੋਂ ਰਵੀਪ੍ਰੀਤ ਸਿੰਘ ਸਿੱਧੂ, ਸਰਦੂਲਗੜ ਤੋਂ ਜਗਜੀਤ ਸਿੰਘ ਮਿਲਖਾ, ਸੰਗਰੂਰ ਤੋਂ ਅਰਵਿੰਦ ਖੰਨਾ, ਡੇਰਾਬੱਸੀ ਤੋਂ ਸੰਜੀਵ ਖੰਨਾ ਨੂੰ ਉਮੀਦਵਾਰ ਐਲਾਨਿਆ ਗਿਆ ਹੈ।

Leave a Reply

Your email address will not be published. Required fields are marked *