ਮੁੰਬਈ, 22 ਜਨਵਰੀ – ਮਹਾਂਰਾਸ਼ਟਰ ਦੇ ਮੁੰਬਈ ‘ਚ ਤਾੜਦੇਵ ਇਲਾਕੇ ਵਿਚ ਕਮਲਾ ਹਸਪਤਾਲ ਨੇੜੇ 20 ਮੰਜ਼ਿਲਾਂ ਇਮਾਰਤ ਦੀ 18ਵੀਂ ਮੰਜ਼ਿਲ ਨੂੰ ਲੱਗੀ ਅੱਗ ਵਿਚ 7 ਲੋਕਾਂ ਦੀ ਮੌਤ ਹੋ ਗਈ ਜਦਕਿ 15 ਲੋਕ ਜਖਮੀਂ ਹੋ ਗਏ। ਅੱਗ ਲੱਗਣ ਦੀ ਸੂਚਨਾ ਮਿਲਦਿਆ ਹੀ ਫਾਇਰ ਬ੍ਰਿਗੇਡ ਨੇ ਮੌਕੇ ‘ਤੇ ਪਹੁੰਚ ਕੇ ਅੱਗ ਉੱਪਰ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ।