ਫਗਵਾੜਾ, 23 ਜਨਵਰੀ:- ਫਗਵਾੜਾ ਕਾਂਗਰਸ ਵਿੱਚ ਆਪਸੀ ਕਲੇਸ਼ ਵੱਧਦਾ ਹੀ ਜਾ ਰਿਹਾ ਹੈ ਬੀਤੇ ਦੋ ਦਿਨਾਂ ਤੋਂ ਬਲਵਿੰਦਰ ਸਿੰਘ ਧਾਲੀਵਾਲ ਦੇ ਹੱਕ ਅਤੇ ਉਨ੍ਹਾਂ ਦੇ ਖ਼ਿਲਾਫ਼ ਧੜੇ ਵੱਲੋਂ ਇੱਕ ਦੂਜੇ ਉੱਤੇ ਦੂਸ਼ਣਬਾਜ਼ੀ ਕੀਤੀ ਜਾ ਰਹੀ ਸੀ ਅਤੇ ਬੀਤੀ ਰਾਤ ਇਹ ਮਾਮਲਾ ਸੋਸ਼ਲ ਮੀਡੀਆ ਉੱਤੇ ਇੱਕ ਦੂਜੇ ਖ਼ਿਲਾਫ਼ ਕੁਮੈਂਟ ਕਰਨ ਤੋਂ ਵਧ ਗਿਆ ਜਿਸ ਤੋਂ ਬਾਅਦ ਮਹਿਲਾ ਕਾਂਗਰਸ ਦੀਆਂ ਨੇਤਾਵਾਂ ਨੇ ਐੱਸਪੀ ਫਗਵਾੜਾ ਨੂੰ ਇੱਕ ਸ਼ਿਕਾਇਤ ਕੀਤੀ ਕਿ ਕਾਂਗਰਸ ਦਾ ਹੀ ਇੱਕ ਕਾਰੀਆਕਰਤਾ ਮਨਜੋਤ ਸਿੰਘ ਨੇ ਕਾਂਗਰਸ ਦੇ ਮੌਜੂਦਾ ਕਾਰਜਕਾਰੀ ਜ਼ਿਲ੍ਹਾ ਪ੍ਰਧਾਨ ਦਲਜੀਤ ਰਾਜੂ ਦੀ ਸ਼ਹਿ ਤੇ ਮਹਿਲਾ ਕਾਂਗਰਸ ਦੀਆਂ ਮਹਿਲਾਵਾਂ ਨਾਲ ਸੋਸ਼ਲ ਮੀਡੀਆ ਤੇ ਗਲਤ ਕੁਮੈਂਟ ਕੀਤੇ ਹਨ ਅਤੇ ਉਨ੍ਹਾਂ ਦੀ ਇਕ ਆਡੀਓ ਵਾਇਰਲ ਕੀਤੀ ਹੈ ਪੁਲੀਸ ਵੱਲੋਂ ਸੁਣਵਾਈ ਵਿੱਚ ਦੇਰੀ ਹੁੰਦੀ ਵੇਖ ਇਹ ਮਹਿਲਾਵਾਂ ਅਤੇ ਹੋਰ ਕਾਂਗਰਸ ਦੇ ਸੀਨੀਅਰ ਨੇਤਾ ਸਿਟੀ ਥਾਣਾ ਫਗਵਾੜਾ ਵਿਖੇ ਧਰਨੇ ਉੱਤੇ ਬੈਠ ਗਈਆਂ ਅਤੇ ਪੁਲਸ ਖਿਲਾਫ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਜੋ ਕਿ ਦੇਰ ਰਾਤ ਤੱਕ ਜਾਰੀ ਰਹੀ ਜਿਸ ਤੋਂ ਬਾਅਦ ਡੀ ਐੱਸ ਪੀ ਫਗਵਾੜਾ ਮੌਕੇ ਉੱਪਰ ਪਹੁੰਚੇ ਅਤੇ ਉਨ੍ਹਾਂ ਮਨਜੋਤ ਸਿੰਘ ਅਤੇ ਜ਼ਿਲ੍ਹਾ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਦਲਜੀਤ ਰਾਜੂ ਉੱਪਰ ਵੱਖ ਵੱਖ ਧਾਰਾਵਾਂ ਅਧੀਨ ਪਰਚਾ ਦਰਜ ਕਰਨ ਦੀ ਪੁਸ਼ਟੀ ਕੀਤੀ ਜਿਸ ਤੋਂ ਬਾਅਦ ਕਾਂਗਰਸ ਦੇ ਧਾਲੀਵਾਲ ਧੜੇ ਵੱਲੋਂ ਇਹ ਧਰਨਾ ਸਮਾਪਤ ਕੀਤਾ ਗਿਆ |