ਚੰਡੀਗੜ੍ਹ, 24 ਜਨਵਰੀ – ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪ੍ਰੈੱਸ ਵਾਰਤਾ ਦੌਰਾਨ ਕਿਹਾ ਕਿ ਉਹ ਹਮੇਸ਼ਾ ਸੱਚ ਲਈ ਤੁਰੇ ਹਨ ਤੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਨਹੀਂ ਹੋਣ ਦੇਣਗੇ।ਆਮ ਆਦਮੀ ਪਾਰਟੀ ਨੇ CM face ਲਈ ਫੋਨ ਨੰਬਰ ਦਿੱਤਾ ਸੀ ਜਿਸ ਨੂੰ ਲੈ ਕੇ ਪੰਜਾਬ ਦੇ ਲੋਕਾਂ ਸਾਹਮਣੇ ਗਲਤ ਅੰਕੜਾ ਪੇਸ਼ ਕੀਤਾ ਗਿਆ ਹੈ।‘ਆਪ’ ਦੇ ਸਰਵੇ ਮੁਤਾਬਿਕ 24 ਘੰਟੇ ਫੋਨ ਆਉਂਦੇ ਰਹੇ ਤੇ 24 ਘੰਟਿਆਂ ‘ਚ 5 ਹਜ਼ਾਰ ਤੋਂ ਵੱਧ ਕਾਲ ਅਸੰਭਵ ਹੈ।ਉਨ੍ਹਾਂ ਕਿਹਾ ਕਿ 4 ਦਿਨਾਂ ‘ਚ 21 ਲੱਖ ਫੋਨ ਕਾਲ ਅਸੰਭਵ ਹੈ ਤੇ ਪੰਜਾਬ ਦੇ ਲੋਕਾਂ ਨੂੰ ‘ਆਪ’ ਨੇ ਬੇਵਕੂਫ ਬਣਾਇਆ ਹੈ।ਇਸ ਨੂੰ ਲੈ ਕੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਗਈ ਹੈ।ਕੇਜਰੀਵਾਲ ਨੂੰ ਇਸ ਝੂਠ ਲਈ ਪੰਜਾਬ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ |