ਹੁਸ਼ਿਆਰਪੁਰ, 24 ਜਨਵਰੀ – ਬੀਤੇ ਦਿਨੀਂ ਹੁਸ਼ਿਆਰਪੁਰ ਦੇ ਜੈੱਡ ਇਨਕਲੇਵ ਵਿਖੇ ਹੋਈ ਚੋਰੀ ਦੀ ਵੱਡੀ ਵਾਰਦਾਤ ਨੂੰ ਸੁਲਝਾਉਂਦੇ ਹੋਏ ਪੁਲਿਸ ਨੇ ਚੋਰ ਗਿਰੋਹ ਦੇ 5 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਤੋਂ ਚੋਰੀ ਕੀਤਾ 18 ਤੋਲੇ ਸੋਨਾ, 95 ਹਜ਼ਾਰ ਦੀ ਨਗਦੀ, ਤੇਜਧਾਰ ਹਥਿਆਰਾਂ ਸਮੇਤ ਹੋਰ ਸਮਾਨ ਵੀ ਬਰਾਮਦ ਕੀਤਾ ਗਿਆ ਹੈ।ਹੁਸ਼ਿਆਰਪੁਰ ਦੇ ਨਵਨਿਯੁਕਤ ਐੱਸ.ਐੱਸ.ਪੀ ਧਰੁਮਨ ਐੱਚ ਨਿੰਬਲੇ ਨੇ ਦੱਸਿਆ ਕਿ ਬੀਤੇ ਦਿਨੀਂ ਜੈੱਡ ਇਨਕਲੇਵ ਵਿਖੇ ਰਹਿੰਦੇ ਕੁਲਵੰਤ ਸਿੰਘ ਨਾਂਅ ਦੇ ਟਰਾਂਸਪੋਰਟਰ ਦੇ ਘਰੋ ਦਿਨ ਦਿਹਾੜੇ ਚੋਰਾਂ ਵੱਲੋਂ ਚੋਰੀ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ।ਚੋਰ ਗਿਰੋਹ ਦੇ ਗ੍ਰਿਫਤਾਰ ਮੈਂਬਰਾਂ ਖਿਲਾਫ ਪਹਿਲਾਂ ਵੀ ਵੱਖ ਵੱਖ ਥਾਣਿਆ ਵਿਚ ਮਾਮਲੇ ਦਰਜ ਹਨ, ਜਿਨ੍ਹਾਂ ਨੇ 40 ਦੇ ਕਰੀਬ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਗੱਲ ਕਬੂਲ ਕੀਤੀ ਹੈ ਤੇ ਇਹ ਆਪਣਾ ਨਾਂਅ ਬਦਲ ਕੇ ਪੁਲਿਸ ਨੂੰ ਗੁੰਮਰਾਹ ਵੀ ਕਰਦੇ ਸਨ। ਗਿਰੋਹ ਦਾ ਮੁੱਖ ਸਰਗਨਾ ਅਜੇ ਫਰਾਰ ਹੈ ਜਿਸ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।