ਨਵੀਂ ਦਿੱਲੀ, 25 ਜਨਵਰੀ – National Voter’s Day ‘ਤੇ ਭਾਰਤ ਦੇ ਮੁੱਖ ਚੋਣ ਅਧਿਕਾਰੀ ਸੁਸ਼ੀਲ ਚੰਦਰਾ ਨੇ ਕਿਹਾ ਕਿ ਭਾਰਤ ਦੇ ਹਰ ਬਾਲਿਗ ਨੂੰ ਵੋਟ ਪਾਉਣ ਦਾ ਅਧਿਕਾਰ ਉਸ ਸਮੇਂ ਮਿਲ ਗਿਆ ਸੀ, ਜਦੋਂ ਭਾਰਤ ਨੇ ਆਪਣੀ ਆਜ਼ਾਦੀ ਪ੍ਰਾਪਤ ਕੀਤੀ ਸੀ। 18% ਸਾਖਰਤਾ ਦਰ ਵਾਲੇ ਦੇਸ਼ ਲਈ ਇਹ ਇੱਕ ਕ੍ਰਾਂਤੀਕਾਰੀ ਕਦਮ ਸੀ ।ਭਾਰਤ ‘ਚ ਅੱਜ 95.3 ਕਰੋੜ ਵੋਟਰ ਹਨ ਜਿਨ੍ਹਾਂ ‘ਚੋਂ 49 ਕਰੋੜ ਮਰਦ ਅਤੇ 46 ਕਰੋੜ ਮਹਿਲਾ ਵੋਟਰ ਹਨ। ਰਜਿਸਟਰਡ ਵੋਟਰਾਂ ‘ਚੋਂ 1.92 ਕਰੋੜ ਸੀਨੀਅਰ ਸਿਟੀਜ਼ਨ ਹਨ।5 ਰਾਜਾਂ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਅਸੀਂ ਵਿਧਾਨ ਸਭਾ ਚੋਣਾਂ ਵਾਲੇ ਰਾਜਾਂ ‘ਚ ਕੋਵਿਡ ਵੈਕਸੀਨੇਸ਼ਨ ‘ਚ ਤੇਜੀ ਲਿਆਉਣ ਲਈ ਕਿਹਾ ਹੈ। ਇਸ ਦੇ ਨਾਲ ਹੀ ਚੋਣਾਂ ਸੁਰੱਖਿਅਤ ਤਰੀਕੇ ਨਾਲ ਹੋਣ ਇਸ ਲਈ ਸਾਰੇ ਪ੍ਰਬੰਧ ਯਕੀਨੀ ਬਣਾਏ ਜਾਣਗੇ।