ਮੋਹਾਲੀ, 26 ਜਨਵਰੀ – ਮੋਹਾਲੀ ਪਹੁੰਚੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿਚ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਪੰਜਾਬ ਵਿਚੋਂ ਨਸ਼ਾ ਖਤਮ ਕਰਨ ਲਈ ਡਰੱਗ ਟਾਸਕ ਫੋਰਸ ਬਣਾਈ ਜਾਵੇਗੀ।ਕੋਈ ਐਮ.ਐੱਲ.ਏ ਜਾਂ ਮੰਤਰੀ ਸਿਫਾਰਿਸ਼ ਕਰੇਗਾ ਤਾਂ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ 20 ਫਰਵਰੀ ਨੂੰ ਨਵੀਂ ਕਹਾਣੀ ਲਿਖਣ ਜਾ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਉੱਪਰ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਸਿੱਧੂ ਕਹਿੰਦੇ ਸਨ ਕਿ ਭਾਈ-ਭਤੀਜਵਾਦ ਖਤਮ ਹੋਵੇ। ਸਿੱਧੂ ਨੇ ਆਪਣੇ ਭਤੀਜੇ ਨੂੰ ਟਿਕਟ ਦਿਵਾ ਦਿੱਤੀ। ਹੁਣ ਕਿੱਥੇ ਗਿਆ ਸਿੱਧੂ ਦਾ ਪੰਜਾਬ ਮਾਡਲ, ਸਿੱਧੂ ਮਾਡਲ।