ਮੁੰਬਈ, 26 ਜਨਵਰੀ – ਭਾਰਤੀ ਕ੍ਰਿਕੇਟ ਟੀਮ ਦੇ ਖਿਡਾਰੀ ਰੋਹਿਤ ਸ਼ਰਮਾ ਨੇ ਫਿਟਨੈੱਸ ਟੈਸਟ ਪਾਸ ਕਰ ਲਿਆ ਹੈ ਤੇ ਅਗਲੇ ਮਹੀਨੇ ਵੈਸਟ ਇੰਡੀਜ਼ ਖਿਲਾਫ ਹੋਣ ਵਾਲੀ ਲੜੀ ਲਈ ਉਹ ਤਿਆਰ ਹਨ। ਭਾਰਤ ਕ੍ਰਿਕੇਟ ਕੰਟਰੋਲ ਬੋਰਡ ਵੱਲੋਂ ਕਪਤਾਨ ਐਲਾਨੇ ਜਾਣ ਤੋਂ ਬਾਅਦ ਰੋਹਿਤ ਸ਼ਰਮਾ ਸੱਟ ਦੇ ਚੱਲਦਿਆ ਦੱਖਣੀ ਅਫਰੀਕਾ ਖਿਲਾਫ ਨਹੀਂ ਖੇਡ ਸਕੇ ਸਨ ਤੇ ਕੇ.ਐੱਲ ਰਾਹੁਲ ਦੀ ਕਪਤਾਨੀ ‘ਚ ਟੀਮ ਨੂੰ ਦੱਖਣੀ ਅਫਰੀਕਾ ਖਿਲਾਫ ਹਾਰ ਦਾ ਸਾਹਮਣਾ ਕਰਨਾ ਪਿਆ ਸੀ।