ਅੰਮ੍ਰਿਤਸਰ ਦੇ ਲੋਕਾਂ ਕੋਲ ਸਿੱਧੂ ਤੇ ਮਜੀਠੀਆ ਨੂੰ ਚੁੱਪਰ ਕਰਵਾਉਣ ਦਾ ਮੌਕਾ – ਭਗਵੰਤ ਮਾਨ

ਮੋਹਾਲੀ, 27 ਜਨਵਰੀ – ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦਾ ਚਿਹਰਾ ਭਗਵੰਤ ਮਾਨ ਨੇ ਪ੍ਰੈੱਸ ਵਾਰਤਾ ਦੌਰਾਨ ਕਿਹਾ ਕਿ ਆਮ ਆਦਮੀ ਪਾਰਟੀ ਆਮ ਲੋਕਾਂ ‘ਚੋਂ ਨਿਕਲੀ ਹੋਈ ਪਾਰਟੀ ਹੈ ਤੇ ਆਮ ਲੋਕਾਂ ‘ਚ ਪਾਰਟੀ ਨੇ ਵਿਸ਼ਵਾਸ਼ ਬਣਾਇਆ ਹੈ।ਉਨ੍ਹਾਂ ਕਿਹਾ ਕਿ ਕਾਂਗਰਸ ਨੇ ਮਹਿਲਾਵਾਂ ਦੀਆਂ ਟਿਕਟਾਂ ਕੱਟੀਆਂ ਹਨ ਜਦਕਿ ਆਮ ਆਦਮੀ ਪਾਰਟੀ ਨੇ ਮਹਿਲਾਵਾਂ ਦਾ ਸਨਮਾਨ ਬਰਕਰਾਰ ਰੱਖਿਆ ਹੈ ਤੇ ਪੜੀਆਂ ਲਿਖੀਆਂ ਮਹਿਲਾਵਾਂ ਸਾਡੀਆਂ ਉਮੀਦਵਾਰ ਹਨ।ਪੰਜਾਬ ਕਾਂਗਰਸ ਪਧਾਨ ਨਵਜੋਤ ਸਿੱਧੂ ਅਤੇ ਅਕਾਲੀ ਆਗੂ ਬਿਕਰਮ ਮਜੀਠੀਆ ਉੱਪਰ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਪੂਰਬੀ ਪੰਜਾਬ ਦੀ ਸਭ ਤੋਂ ਹੌਟ ਸੀਟ ਹੈ। ਸਿੱਧੂ ਅਤੇ ਮਜੀਠੀਆ ਆਪਸ ‘ਚ ਹੀ ਲੜ ਰਹੇ ਹਨ ਤੇ ਲੋਕਾਂ ਕੋਲ ਦੋਵਾਂ ਨੂੰ ਚੁੱਪ ਕਰਵਾਉਣ ਦਾ ਮੌਕਾ ਹੈ।

Leave a Reply

Your email address will not be published. Required fields are marked *