ਨਵੀਂ ਦਿੱਲੀ, 27 ਜਨਵਰੀ – ਸੂਤਰਾਂ ਅਨੁਸਾਰ ਦਿੱਲੀ ‘ਚ ਵੀਕੈਂਡ ਕਰਫਿਊ ਅਤੇ ਦੁਕਾਨਾਂ ‘ਤੇ ਜਾਣ ਲਈ ਔਡ ਈਵਨ ਫਾਰਮੂਲਾ ਖਤਮ ਹੋਵੇਗਾ, ਰਾਤ ਦਾ ਕਰਫਿਊ ਜਾਰੀ ਰਹੇਗਾ, ਡੀ.ਡੀ.ਐਮ.ਏ ਦੀ ਅਗਲੀ ਮੀਟਿੰਗ ਵਿਚ ਸਕੂਲ ਖੁੱਲ੍ਹਣ ਬਾਰੇ ਫੈਸਲਾ ਹੋਵੇਗਾ, 200 ਦੇ ਇਕੱਠ ਜਾਂ 50% ਸਮਰੱਥਾ ਨਾਲ ਵਿਆਹ ਸਮਾਰੋਹ ਆਯੋਜਿਤ ਹੋਣਗੇ, ਬਾਰ, ਰੈਸਟੋਰੈਂਟ ਅਤੇ ਅਤੇ ਸਿਨੇਮਾ ਹਾਲ 50% ਸਮਰੱਥਾ ਨਾਲ ਖੁੱਲ੍ਹਣਗੇ ਤੇ 50% ਸਮਰੱਥਾ ਨਾਲ ਸਰਕਾਰੀ ਦਫਤਰ ਚੱਲਣਗੇ।