ਜਲੰਧਰ, 29 ਜਨਵਰੀ – ਆਮ ਆਦਮੀ ਪਾਰਟੀ ਦੇ ਕਨਵੀਨਟਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੇ ਵਪਾਰੀਆਂ ਨਾਲ ਸੰਵਾਦ ਕਰਦਿਆਂ ਕਿਹਾ ਕਿ ਦਿੱਲੀ ‘ਚ ਅਸੀਂ ਵਪਾਰੀਆਂ ਦੇ ਮਸਲੇ ਹੱਲ ਕੀਤੇ ਹਨ, ਉਸੇ ਤਰਾਂ ਪੰਜਾਬ ਵਿਚ ਵੀ ਮਸਲੇ ਹੱਲ ਕੀਤੇ ਜਾਣਗੇ। ਜੇਕਰ ਅਸੀਂ ਕੰਮ ਨਾ ਕੀਤਾ ਤਾਂ ਅਗਲੀ ਵਾਰ ਸਾਨੂੰ ਵੋਟ ਨਾ ਪਾਉਣਾ। ਦਿੱਲੀ ‘ਚ ਕਾਲ ਕਰਕੇ ਪੁੱਛ ਲੈਣਾ ਕਿ ਕਿੰਨਾ ਕੰਮ ਹੋਇਆ ਹੈ?