ਫਗਵਾੜਾ, 30 ਜਨਵਰੀ (ਰਮਨਦੀਪ) – ਵਿਧਾਨ ਸਭਾ ਹਲਕਾ ਫਗਵਾੜਾ ਤੋਂ ਭਾਜਪਾ ਉਮੀਦਵਾਰ ਵਿਜੇ ਸਾਂਪਲਾ ਦੀ ਸਿਆਸੀ ਤਾਕਤ ਵਿਚ ਉਸ ਸਮੇਂ ਇਜਾਫਾ ਹੋਇਆ ਜਦੋਂ 2 ਸਾਲ ਪਹਿਲਾਂ ਭਾਜਪਾ ਤੋਂ ਅਸਤੀਫਾ ਦੇ ਕੇ ਕਾਂਗਰਸ ਵਿਚ ਸ਼ਾਮਿਲ ਹੋਣ ਵਾਲੇ ਗੁਰਦੀਪ ਦੀਪਾ, ਸਾਬਕਾ ਕੌਂਸਲਰ ਓਮ ਪ੍ਰਕਾਸ਼ ਬਿੱਟੂ ਅਤੇ ਜਿਤੇਸ਼ ਵਰਮਾਂ ਜੌਨ ਘਰ ਵਾਪਸੀ ਕਰਦੇ ਹੋਏ ਕਾਂਗਰਸ ਨੂੰ ਛੱਡ ਕੇ ਭਾਜਪਾ ਵਿਚ ਸ਼ਾਮਿਲ ਹੋ ਗਏ। ਵਿਜੇ ਸਾਂਪਲਾ ਦੇ ਚੋਣ ਦਫਤਰ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਿਖੇ ਤਿੰਨਾਂ ਆਗੂਆਂ ਦਾ ਵਿਜੇ ਸਾਂਪਲਾ ਨੇ ਪਾਰਟੀ ਦੇ ਸਿਰੋਪੇ ਪਾ ਕੇ ਘਰ ਵਾਪਸੀ ‘ਤੇ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਗੁਰਦੀਪ ਦੀਪਾ, ਓਮ ਪ੍ਰਕਾਸ਼ ਬਿੱਟੂ ਅਤੇ ਜਿਤੇਸ਼ ਵਰਮਾਂ ਜੌਨ ਨੂੰ ਭਾਜਪਾ ਦੀ ਵਿਚਾਰਧਾਰਾ ਠੀਕ ਲੱਗੀ ਹੈ ਜੋ ਕਿ ਦੂਸਰੀ ਪਾਰਟੀ ਦੀ ਵਿਚਾਰਧਾਰਾ ਵਿਚ ਨਹੀਂ ਰਲ ਪਾਏ। ਉਨ੍ਹਾਂ ਕਿਹਾ ਕਿ ਤਿੰਨਾਂ ਦੀ ਘਰ ਵਾਪਸੀ ਨਾਲ ਉਨ੍ਹਾਂ ਦੀ ਜਿਤ ਸੁਨਿਸ਼ਚਿਤ ਹੋ ਗਈ ਹੈ।ਗੁਰਦੀਪ ਦੀਪਾ ਨੇ ਕਿਹਾ ਕਿ 2 ਸਾਲ ਪਹਿਲਾ ਕਿਸੇ ਕਾਰਨਾਂ ਕਰਕੇ ਉਨ੍ਹਾਂ ਕੇ ਕਾਂਗਰਸ ਜੁਆਇਨ ਕੀਤੀ ਸੀ ਤੇ ਅੱਜ ਉਨ੍ਹਾਂ ਨੇ ਘਰ ਵਾਪਸੀ ਕੀਤੀ ਹੈ। ਉਨ੍ਹਾਂ ਨੇ ਪ੍ਰਣ ਕੀਤਾ ਹੈ ਕਿ ਉਹ ਵਿਜੇ ਸਾਂਪਲਾ ਦੀ ਚੋਣ ਮੁਹਿੰਮ ‘ਚ ਤਨ, ਮਨ ਅਤੇ ਧੰਨ ਨਾਲ ਸਾਥ ਦੇਣਗੇ ਤੇ ਵਿਜੇ ਸਾਂਪਲਾ ਨੂੰ ਜਿਤਾ ਕੇ ਵਿਧਾਨ ਸਭਾ ਭੇਜਣਗੇ।ਵਿਧਾਨ ਸਭਾ ਹਲਕਾ ਫਗਵਾੜਾ ਤੋਂ ਭਾਜਪਾ ਉਮੀਦਵਾਰ ਵਿਜੇ ਸਾਂਪਲਾ ਦੀ ਸਿਆਸੀ ਤਾਕਤ ਵਿਚ ਉਸ ਸਮੇਂ ਇਜਾਫਾ ਹੋਇਆ ਜਦੋਂ 2 ਸਾਲ ਪਹਿਲਾਂ ਭਾਜਪਾ ਤੋਂ ਅਸਤੀਫਾ ਦੇ ਕੇ ਕਾਂਗਰਸ ਵਿਚ ਸ਼ਾਮਿਲ ਹੋਣ ਵਾਲੇ ਗੁਰਦੀਪ ਦੀਪਾ, ਸਾਬਕਾ ਕੌਂਸਲਰ ਓਮ ਪ੍ਰਕਾਸ਼ ਬਿੱਟੂ ਅਤੇ ਜਿਤੇਸ਼ ਵਰਮਾਂ ਜੌਨ ਘਰ ਵਾਪਸੀ ਕਰਦੇ ਹੋਏ ਕਾਂਗਰਸ ਨੂੰ ਛੱਡ ਕੇ ਭਾਜਪਾ ਵਿਚ ਸ਼ਾਮਿਲ ਹੋ ਗਏ। ਵਿਜੇ ਸਾਂਪਲਾ ਦੇ ਚੋਣ ਦਫਤਰ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਿਖੇ ਤਿੰਨਾਂ ਆਗੂਆਂ ਦਾ ਵਿਜੇ ਸਾਂਪਲਾ ਨੇ ਪਾਰਟੀ ਦੇ ਸਿਰੋਪੇ ਪਾ ਕੇ ਘਰ ਵਾਪਸੀ ‘ਤੇ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਗੁਰਦੀਪ ਦੀਪਾ, ਓਮ ਪ੍ਰਕਾਸ਼ ਬਿੱਟੂ ਅਤੇ ਜਿਤੇਸ਼ ਵਰਮਾਂ ਜੌਨ ਨੂੰ ਭਾਜਪਾ ਦੀ ਵਿਚਾਰਧਾਰਾ ਠੀਕ ਲੱਗੀ ਹੈ ਜੋ ਕਿ ਦੂਸਰੀ ਪਾਰਟੀ ਦੀ ਵਿਚਾਰਧਾਰਾ ਵਿਚ ਨਹੀਂ ਰਲ ਪਾਏ। ਉਨ੍ਹਾਂ ਕਿਹਾ ਕਿ ਤਿੰਨਾਂ ਦੀ ਘਰ ਵਾਪਸੀ ਨਾਲ ਉਨ੍ਹਾਂ ਦੀ ਜਿਤ ਸੁਨਿਸ਼ਚਿਤ ਹੋ ਗਈ ਹੈ।ਗੁਰਦੀਪ ਦੀਪਾ ਨੇ ਕਿਹਾ ਕਿ 2 ਸਾਲ ਪਹਿਲਾ ਕਿਸੇ ਕਾਰਨਾਂ ਕਰਕੇ ਉਨ੍ਹਾਂ ਕੇ ਕਾਂਗਰਸ ਜੁਆਇਨ ਕੀਤੀ ਸੀ ਤੇ ਅੱਜ ਉਨ੍ਹਾਂ ਨੇ ਘਰ ਵਾਪਸੀ ਕੀਤੀ ਹੈ। ਉਨ੍ਹਾਂ ਨੇ ਪ੍ਰਣ ਕੀਤਾ ਹੈ ਕਿ ਉਹ ਵਿਜੇ ਸਾਂਪਲਾ ਦੀ ਚੋਣ ਮੁਹਿੰਮ ‘ਚ ਤਨ, ਮਨ ਅਤੇ ਧੰਨ ਨਾਲ ਸਾਥ ਦੇਣਗੇ ਤੇ ਵਿਜੇ ਸਾਂਪਲਾ ਨੂੰ ਜਿਤਾ ਕੇ ਵਿਧਾਨ ਸਭਾ ਭੇਜਣਗੇ।