ਹਰਿਆਣਾ ਵਾਸੀਆਂ ਨੂੰ ਪ੍ਰਾਈਵੇਟ ਨੌਕਰੀਆਂ ‘ਚ 75% ਰਿਜ਼ਰਵਰੇਸ਼ਨ ਦੇ ਫੈਸਲੇ ਉੱਪਰ ਹਾਈਕੋਰਟ ਵੱਲੋਂ ਰੋਕ

ਚੰਡੀਗੜ੍ਹ, 3 ਫਰਵਰੀ – ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਹਰਿਆਣਾ ਸਰਕਾਰ ਨੂੰ ਝਟਕਾ ਦਿੰਦੇ ਹੋਏ ਪ੍ਰਾਈਵੇਟ ਸੈਕਟਰ ਨੌਕਰੀਆਂ ‘ਚ 75% ਰਿਜ਼ਰਵਰੇਸ਼ਨ ਦੇ ਫੈਸਲੇ ਉੱਪਰ ਰੋਪਕ ਲਗਾ ਦਿੱਤੀ ਹੈ। ਦੱਸ ਦਈਏ ਕਿ Haryana State Employment of Local Candidates Act, 2020  ਇਸੇ ਸਾਲ ਜਨਵਰੀ ‘ਚ ਲਾਗੂ ਹੋਇਆ ਸੀ ਤੇ ਫਰੀਦਾਬਾਦ ਇੰਡਸਟਰੀ ਐਸੋਸੀਏਸ਼ਨ ਨੇ ਪਟੀਸ਼ਨ ਦਾਇਰ ਕਰ ਹਰਿਆਣਾ ਸਰਕਾਰ ਦੇ ਇਸ ਫੈਸਲੇ ਨੂੰ ਰੱਦ ਕਰਨ ਦੀ ਮੰਗ ਕੀਤੀ ਸੀ। ਇਸ ਪਟੀਸ਼ਨ ‘ਤੇ ਸੁਣਵਾਈ ਕਰਦਿਆ ਹਾਈਕੋਰਟ ਨੇ ਸਰਕਾਰ ਦੇ ਇਸ ਫੈਸਲੇ ਉੱਪਰ ਰੋਕ ਲਗਾ ਦਿੱਤੀ ਹੈ ਤੇ ਇਸ ਉੱਪਰ ਸਰਕਾਰ ਨੂੰ ਜਵਾਬ ਦੇਣ ਦੇ ਹੁਕਮ ਦਿੱਤੇ ਹਨ।

Leave a Reply

Your email address will not be published. Required fields are marked *