ਚੰਡੀਗੜ੍ਹ, 3 ਫਰਵਰੀ – ਪੰਜਾਬ ਵਿਚ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਕਾਂਗਰਸ ਵੱਲੋਂ ਚਰਨਜੀਤ ਚੰਨੀ, ਨਵਜੋਤ ਸਿੱਧੂ ਅਤੇ ਸੁਨੀਲ ਜਾਖੜ ਲਈ ਚਰਚਾ ਕੀਤੇ ਜਾਣ ਸੰਬੰਧੀ ਪੁੱਛੇ ਜਾਣ ‘ਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਕੋਈ ਵੀ ਲੜਾਈ unified command ਅਧੀਨ ਲੜਨੀ ਪੈਂਦੀ ਹੈ। ਜ਼ਾਹਿਰ ਹੈ ਕਿ ਅਗਵਾਈ ਸਿਰਫ ਇੱਕ ਹੀ ਕਰੇਗਾ, ਬਾਕੀ ਸਾਰਿਆਂ ਦੀ ਆਪਣੀ ਭੂਮਿਕਾ ਹੋਵੇਗੀ।ਪਾਰਟੀ ਹਾਈਕਮਾਂਡ ਜੋ ਵੀ ਤੈਅ ਕਰੇਗੀ, ਸਾਰਿਆਂ ਨੂੰ ਮਨਜ਼ੂਰ ਹੋਵੇਗਾ। ਪਰ ਮੇਰੀ ਰਾਇ ਹੈ ਕਿ ਚਰਨਜੀਤ ਚੰਨੀ ਨੂੰ ਹੋਰ ਸਮਾਂ ਦਿੱਤਾ ਜਾਣਾ ਚਾਹੀਦਾ ਹੈ, ਤਾਂ ਕਿ ਉਹ ਕੰਮ ਕਰਨਾ ਜਾਰੀ ਰੱਖਣ। 4 ਮਹੀਨਿਆਂ ‘ਚ ਲੋਕਾਂ ਨੇ ਉਨ੍ਹਾਂ ਦਾ ਚੰਗਾ ਕੰਮ ਦੇਖਿਆ ਹੈ।