ਦਸੂਹਾ, 24 ਫਰਵਰੀ – ਪਠਾਨਕੋਟ ਦੇ ਸੁਜਾਨਪੁਰ ਪਹੁੰਚੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਭਾਰਤ-ਪਾਕਿ ਸਰਹੱਦ ਤੋਂ 4-5 ਕਿੱਲੋਮੀਟਰ ਦੂਰ ਹੈ। ਜੇਕਰ ਥੋੜਾ ਜਿਹੀ ਕੋਸ਼ਿਸ਼ ਹੋਈ ਹੁੰਦੀ ਤਾਂ ਕਰਤਾਰਪੁਰ ਸਾਹਿਬ ਵੀ ਭਾਰਤ ਵਿਚ ਹੋਣਾ ਸੀ। ਕੁੱਝ ਤਾਕਤਾਂ ਸਾਡੇ ਅਤੇ ਸਿੱਖ ਭਾਈਚਾਰੇ ਵਿਚ ਪਾੜ ਪਾਉਣ ਦੀ ਕੋਸ਼ਿਸ਼ ਕਰ ਰਹੀਆ ਹਨ, ਪਰ ਅਸੀਂ ਅਜਿਹਾ ਨਹੀਂ ਹੋਣ ਦੇਵਾਂਗੇ।