ਸ੍ਰੀ ਅਨੰਦਪੁਰ, 5 ਫਰਵਰੀ – ਕਾਂਗਰਸ ਵੱਲੋਂ ਕੱਲ੍ਹ ਜਾਰੀ ਕੀਤੀ ਗਈ ਸਟਾਰ ਪ੍ਰਚਾਰਕਾਂ ਦੀ ਸੂਚੀ ਵਿਚੋਂ ਬਾਹਰ ਹੋਣ ‘ਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਕਿਹਾ ਕਿ ਜੇ ਮੇਰਾ ਨਾਂਅ ਸੂਚੀ ਵਿਚ ਸ਼ਾਮਿਲ ਹੁੰਦਾ ਤਾਂ ਮੈਨੂੰ ਹੈਰਾਨੀ ਹੋਣੀ ਸੀ।ਪਰ ਮੇਰਾ ਮੈਨੂੰ ਕੋਈ ਹੈਰਾਨੀ ਨਹੀਂ ਹੋਈ, ਕਿ ਮੇਰਾ ਨਾਂਅ ਨਹੀਂ ਹੈ।ਉਨ੍ਹਾਂ ਕਿਹਾ ਕਿ ਪੰਜਾਬ ਵਿਚ ਹਿੰਦੂ-ਸਿੱਖਾਂ ਦਾ ਕੋਈ ਮੁੱਦਾ ਨਹੀਂ ਹੈ, ਜੇ ਹੁੰਦਾ ਤਾਂ ਮੈਂ ਸ੍ਰੀ ਅਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਨਾ ਹੁੰਦਾ। ਪੰਜਾਬ ਵਿਚ ਹਿੰਦੂਆਂ ਅਤੇ ਵਿਚ ਕੋਈ ਮਤਭੇਦ ਨਹੀਂ, ਇਹ ਸੱਚ ਹੈ ਕਿ ਸੁਨੀਲ ਜਾਖੜ ਨੂੰ ਰੋਕਣ ਲਈ ਦਿੱਲੀ ‘ਚ ਬੈਠੇ ‘Mathadheesh’ ਨੇ ਸੌੜੀ ਮਾਨਸਿਕਤਾ ਵਰਤੀ ਹੋਵੇਗੀ।