ਏਂਟੀਗਾ, 6 ਫਰਵਰੀ – ਅੰਡਰ-19 ਵਿਸ਼ਵ ਕ੍ਰਿਕੇਟ ਕੱਪ ਦੇ ਫਾਈਨਲ ਵਿਚ ਇੰਗਲੈਂਡ ਨੂੰ ਵਿਕਟਾਂ ਨਾਲ ਹਰਾ ਕੇ ਭਾਰਤ ਨੇ 5ਵੀਂ ਵਾਰ ਵਿਸ਼ਵ ਚੈਂਪੀਅਨ ਬਣਨ ਦਾ ਮਾਣ ਹਾਸਿਲ ਕੀਤਾ ਹੈ। ਫਾਈਨਲ ਮੁਕਾਬਲੇ ਵਿਚ ਇੰਗਲਂਡ ਨੇ ਟਾਸ ਜਿਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ।ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤੀ ਗੇਂਦਬਾਜ਼ਾਂ ਦੀ ਸ਼ਾਨਦਾਰ ਗੇਂਦਬਾਜ਼ੀ ਅੱਗੇ ਇੰਗਲੈਂਡ ਦੀ ਪੂਰੀ ਟੀਮ 44.5 ਓਵਰਾਂ ‘ਚ 189 ਦੌੜਾਂ ਬਣਾ ਕੇ ਢੇਰ ਹੋ ਗਈ।ਭਾਰਤ ਵੱਲੋਂ ਰਾਜ ਅੰਗਦ ਬਾਵਾ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆ 5 ਵਿਕਟਾਂ ਹਾਸਿਲ ਕੀਤੀਆਂ, ਜਦਕਿ ਰਵੀ ਕੁਮਾਰ ਨੇ 4 ਅਤੇ ਕੌਸ਼ਲ ਤਾਂਬੇ ਨੇ ਇੱਕ ਵਿਕਟ ਹਾਸਿਲ ਕੀਤੀ। 190 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉੱਤਰੀ ਭਾਰਤੀ ਟੀਮ ਨੇ 47.4 ਓਵਰਾਂ ਵਿਚ 195 ਦੌੜਾਂ ਬਣਾ ਕੇ ਮੈਚ ਜਿੱਤ ਲਿਆ।ਭਾਰਤ ਵੱਲੋਂ ਨਿਸ਼ਾਂਤ ਸੰਧੂ 50 ਦੌੜਾਂ ਬਣਾ ਕੇ ਅੰਤ ਤੱਕ ਆਊਟ ਨਹੀਂ ਹੋਏ ਜਦਕਿ ਉਪ ਕਪਤਾਨ ਸ਼ੇਖ ਰਸ਼ੀਦ ਨੇ ਵੀ 50 ਦੌੜਾਂ ਦਾ ਯੋਗਦਾਨ ਦਿੱਤਾ।ਭਾਰਤੀ ਟੀਮ ਦੇ ਇਸ ਯਾਦਗਰ ਪ੍ਰਦਰਸ਼ਨ ਤੋਂ ਬਾਅਦ ਬੀ.ਸੀ.ਸੀ.ਆਈ ਨੇ ਟੀਮ ਦੇ ਹਰ ਖਿਡਾਰੀ ਨੂੰ 40 ਲੱਖ ਰੁਪਏ ਅਤੇ ਸਹਿਯੋਗੀ ਸਟਾਫ ਨੂੰ 25 ਲੱਖ ਰੁਪਏ ਦੇਣ ਦੇ ਐਲਾਨ ਕੀਤਾ ਹੈ। ਇਸ ਦੀ ਪੁਸ਼ਟੀ ਬੀ.ਸੀ.ਸੀ.ਆਈ ਸਕੱਤਰ ਜੈ ਸ਼ਾਹ ਨੇ ਕੀਤੀ।