ਕੇਜਰੀਵਾਲ ਵੱਲੋਂ ਅਕਾਲੀ ਵੋਟਰਾਂ ਨੂੰ ਵੀਡੀਓ ਸੰਦੇਸ਼

ਨਵੀਂ ਦਿੱਲੀ, 8 ਫਰਵਰੀ – ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਵੋਟਰਾਂ ਨੂੰ ਵੀਡੀਓ ਸੰਦੇਸ਼ ਜਾਰੀ ਕਰਦਿਆ ਕਿਹਾ ਕਿ ਮੈਂ ਤੁਹਾਨੂੰ ਪਾਰਟੀ ਛੱਡਣ ਜਾਂ ‘ਆਪ’ ਵਿਚ ਆਉਣ ਲਈ ਨਹੀਂ ਕਹਿ ਰਿਹਾ। ਤੁਹਾਨੂੰ ਸਿਰਫ ਇੱਕ ਬੇਨਤੀ ਇਸ ਵਾਰ ‘ਆਪ’ ਨੂੰ ਵੋਟ ਪਾਓ । ਅਕਾਲੀ ਦਲ ਨੇ 19 ਸਾਲ ਪੰਜਾਬ ਉੱਪਰ ਰਾਜ ਕੀਤਾ ਹੈ। 5 ਸਾਲ ਅਕਾਲੀ ਦਲ ਨੂੰ ਹੋਰ ਦੇਣ ਨਾਲ ਕੁੱਝ ਨਹੀਂ ਹੋਵੇਗਾ। ਪੰਜਾਬ ਵਿਚ ਜੋ ਵੀ ਕੰਮ ਕਰਵਾਵਾਂਗੇ ਉਨ੍ਹਾਂ ਦਾ ਤੁਹਾਨੂੰ ਵੀ ਫਾਇਦਾ ਹੋਵੇਗਾ।ਸਰਕਾਰੀ ਸਕੂਲਾਂ ‘ਚ ਤੁਹਾਡੇ ਵੀ ਬੱਚੇ ਪੜਨਗੇ।ਆਮ ਆਦਮੀ ਪਾਰਟੀ ਨੂੰ ਸਿਰਫ ਇੱਕ ਵਾਰ ਮੌਕਾ ਦੇ ਕੇ ਦੇਖੋ।

Leave a Reply

Your email address will not be published. Required fields are marked *