ਨਵੀਂ ਦਿੱਲੀ, 8 ਫਰਵਰੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜ ਸਭਾ ਵਿਚ ਕਾਂਗਰਸ ਉੱਪਰ ਤਿੱਖੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਕਾਂਗਰਸ ਲਈ ਪਰਿਵਾਰਵਾਦ ਹੀ ਸਭ ਕੁੱਝ ਹੈ। ਕਾਂਗਰਸ ਦੇ ਕਾਲ ਵਿਚ 1975 ਵਿਚ ਲੋਕਤੰਤਰ ਦਾ ਕਤਲ ਹੋਇਆ, 1984 ਵਿਚ ਸਿੱਖ ਕਤਲੇਆਮ ਹੋਇਆ। ਉਨ੍ਹਾਂ ਕਿਹਾ ਕਿ ਕਾਂਗਰਸ ਨਾ ਹੁੰਦੀ ਤਾਂ ਸਿੱਖ ਕਤਲੇਆਮ ਨਾ ਹੁੰਦਾ, ਕਾਂਗਰਸ ਨਾ ਹੁੰਦੀ ਤਾਂ ਪਰਿਵਾਰਵਾਦ ਨਾ ਹੁੰਦਾ।