ਨਵੀਂ ਦਿੱਲੀ, 8 ਫਰਵਰੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੁਧਿਆਣਾ ਤੇ ਫਤਿਹਗੜ੍ਹ ਸਾਹਿਬ ‘ਚ ਵਰਚੂਅਲ ਰੈਲੀ ਕੀਤੀ ਕੀਤੀ। ਰੈਲੀ ਦੀ ਸ਼ੁਰੂਆਤ ਉਨ੍ਹਾਂ ‘ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਿਹ’ ਨਾਲ ਕੀਤੀ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਪੰਜਾਬ ਨੂੰ ਅੱਤਵਾਦੀ ਦੀ ਅੱਗ ਵਿਚ ਸੁੱਟਿਆ ਹੈ ਤੇ ਕਾਂਗਰਸ ਹੁਣ ਪੰਜਾਬ ਨੂੰ ਤਬਾਹ ਕਰਨ ‘ਤੇ ਜੁਟੀ ਹੋਈ ਹੈ। ਉਨ੍ਹਾਂ ਕਿਹਾ ਕਿ ਅਸੀਂ ਸਿੱਖ ਪਰੰਪਰਾ ਨੂੰ ਵਧਾਉਣ ਲਈ ਕੰਮ ਕੀਤਾ ਹੈ, ਅਸੀਂ ਕਰਤਾਰਪੁਰ ਲਾਂਘਾ ਖੋਲਿ੍ਹਆ ਹੈ, ਐਮ.ਐੱਸ.ਪੀ ‘ਤੇ ਰਿਕਾਰਡ ਖਰੀਦ ਕੀਤੀ ਹੈ, ਕਿਸਾਨਾਂ ਦੇ ਸਿੱਧਾ ਖਾਤਿਆ ‘ਚ ਪੈਸਾ ਪਾਇਆ ਗਿਆ ਹੈ ਤੇ ਕਿਸਾਨਾਂ ਨੂੰ ਸਵਾ ਦੋ ਲੱਖ ਕਰੋੜ ਰੁਪਏ ਦਿੱਤੇ ਗਏ ਹਨ।ਉਨ੍ਹਾਂ ਕਿਹਾ ਕਿ ਦੇਸ਼ ਨੂੰ ਸਭ ਤੋਂ ਅੱਗੇ ਰੱਖਣਾ ਹੀ ਪੰਜਾਬ ਦੀ ਪਹਿਚਾਣ ਹੈ ਤੇ ਪੰਜਾਬ ਨੂੰ ਅੱਜ ਬਦਲਾਅ ਅਤੇ ਡਬਲ ਇੰਜਣ ਸਰਕਾਰ ਦੀ ਜ਼ਰੂਰਤ ਹੈ।ਉਨ੍ਹਾਂ ਕਿਹਾ ਕਿ ਪੰਜਾਬ ਵਿਚ ਭਾਜਪਾ ਗਠਜੋੜ ਸਰਕਾਰ ਬਣਨ ਤੋਂ ਬਾਅਦ ਪੰਜਾਬ ਦੇ ਵਿਕਾਸ ਵਿਚ ਹੋਰ ਤੇਜੀ ਲਿਆਂਦੀ ਜਾਵੇਗੀ ਤੇ ਪੰਜਾਬ ਲਈ ਇੱਕ ਲੱਖ ਕਰੋੜ ਖਰਚੇ ਜਾਣਗੇ, ਅੱਤਵਾਦ ਪੀੜਤਾਂ ਲਈ ਕਮਿਸ਼ਨ ਬਣਾਇਆ ਜਾਵੇਗਾ, ਸਰਹੱਦ ਪਾਰ ਤੋਂ ਆ ਰਹੇ ਨਸ਼ਿਆ ਅਤੇ ਹਥਿਆਰ ਰੋਕਾਂਗੇ।ਪੰਜਾਬ ਵਿਚ ਨਵੀਆਂ ਫੈਕਟਰੀਆਂ, ਨਵੀਆਂ ਨਵੀਆਂ ਰੋਜ਼ਗਾਰ ਯੋਜਨਾਵਾਂ ਲਿਆਂਦੀਆਂ ਜਾਣਗੀਆਂ।ਕਿਸਾਨਾਂ ਲਈ ਰੋਡਮੈਪ ਦਿੱਤਾ ਜਾਵੇਗਾ ਤੇ ਕਿਸਾਨਾਂ ਨੂੰ ਸਾਰੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ।ਉਨ੍ਹਾਂ ਕਿਹਾ ਕਿ ਸਾਡਾ ਟੀਚਾ ਨਵਾਂ ਪੰਜਾਬ ਸਿਰਜਣਾ ਹ ਜਦਕਿ ਕਾਂਗਰਸ ਤੇ ‘ਆਪ’ ਦੋਵੇਂ ਪੰਜਾਬ ਦਾ ਭਲਾ ਨਹੀਂ ਕਰ ਸਕਦੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮੈਂ ਜਲਦ ਹੀ ਪੰਜਾਬ ਆਵਾਂਗਾ।