ਜਲੰਧਰ, 12 ਫਰਵਰੀ – ਸ਼ਰਾਰਤੀ ਅਤੇ ਦੇਸ਼ ਵਿਰੋਧੀ ਅਨਸਰਾਂ ਵੱਲੋਂ ਡਰੋਨ ਦੀ ਲਗਾਤਾਰ ਦੁਰਵਰਤੋਂ ਨੂੰ ਦੇਖਦੇ ਹੋਏ ਵਧੀਕ ਜ਼ਿਲ੍ਹਾ ਮੈਜਿਸਟਰੇਟ ਪੀ.ਸੀ.ਐੱਸ ਅਮਰਜੀਤ ਬੈਂਸ ਨੇ ਜਲੰਧਰ ਨੂੰ No Drone Zone ਐਲਾਨ ਦਿੱਤਾ ਹੈ। ਇਸ ਹੁਕਮ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤਾ ਹੈ ਤੇ ਇਹ ਹੁਕਮ 2 ਮਹੀਨੇ ਲਾਗੂ ਰਹੇਗਾ।