ਮੁੰਬਈ, 16 ਫਰਵਰੀ – ਮਸ਼ਹੂਰ ਸੰਗੀਤਕਾਰ ਬੱਪੀ ਲਹਿਰੀ ਦਾ ਮੁੰਬਈ ਦੇ ਹਸਪਤਾਲ ਵਿਚ ਦੇਹਾਂਤ ਹੋ ਗਿਆ। ਉਹ 69 ਸਾਲਾਂ ਦੇ ਸਨ ਤੇ ਪਿਛਲੇ ਇੱਕ ਸਾਲ ਤੋਂ OSA ਨਾਲ ਪੀੜਤ ਸਨ। ਦੇਹਾਂਤ ਤੋਂ ਇੱਕ ਦਿਨ ਪਹਿਲਾਂ ਹੀ ਉਨ੍ਹਾਂ ਨੂੰ ਹਸਪਤਾਲ ਤੋਂ ਡਿਸਚਾਰਜ ਕੀਤਾ ਗਿਆ ਸੀ, ਪਰੰਤੂ ਡਿਸਚਾਰਜ ਹੋਣ ਤੋਂ ਇੱਕ ਦਿਨ ਬਾਅਦ ਹੀ ਉਨ੍ਹਾਂ ਦੀ ਸਿਹਤ ਫਿਰ ਤੋਂ ਵਿਗੜ ਗਈ। ਗੰਭੀਰ ਹਾਲਤ ਵਿਚ ਉਨ੍ਹਾਂ ਨੂੰ ਮੁੜ ਤੋਂ ਹਸਪਤਾਲ ਲਿਆਂਦਾ ਗਿਆ ਤੇ ਬੀਤੀ ਰਾਤ 11.45 ਦੇ ਕਰੀਬ ਉਨ੍ਹਾਂ ਦਾ ਦੇਹਾਂਤ ਹੋ ਗਿਆ।ਬੱਪੀ ਲਹਿਰੀ ਨੇ 70-80 ਦੇ ਦਹਾਕੇ ਵਿਚ ਕਈ ਮਸ਼ਹੂਰ ਗੀਤ ਸੰਗੀਤਬੱਧ ਕੀਤੇ ਤੇ ਗਾਏ ਸਨ। ਉਨ੍ਹਾਂ ਵੱਲੋਂ ਗਾਇਆ ਮਿਥੁਨ ਚੱਕਰਵਰਤੀ ਦਾ ਗਾਣਾ ‘I Am A Disco Dancer‘ ਅੱਜ ਵੀ ਸਰੋਤਿਆ ਨੂੰ ਜ਼ੁਬਾਨੀ ਯਾਦ ਹੈ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਫਿਲਮ ਜਗਤ ਦੀਆਂ ਹੋਰ ਹਸਤੀਆਂ ਨੇ ਬੱਪੀ ਲਹਿਰੀ ਦੇ ਦੇਹਾਂਤ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।