ਚੰਡੀਗੜ੍ਹ, 18 ਫਰਵਰੀ – ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਪ੍ਰੈੱਸ ਵਾਰਤਾ ਦੌਰਾਨ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਉੱਪਰ ਤਿੱਖੇ ਨਿਸ਼ਾਨੇ ਸਾਧੇ।ਉਨ੍ਹਾਂ ਕਿਹਾ ਕਿ ਕੁੱਝ ਲੋਕਾਂ ਦੀ ਸੱਤਾ ਦੀ ਭੁੱਖ ਖਤਮ ਨਹੀਂ ਹੁੰਦੀ। ‘ਆਪ’ ਦੇ ਇੱਕ ਨਹੀਂ ਕਈ ਸੰਸਥਾਪਕਾਂ ਨੇ ਕੇਜਰੀਵਾਲ ਉੱਪਰ ਦੋਸ਼ ਲਗਾਏ ਹਨ।ਉਨ੍ਹਾਂ ਕਿਹਾ ਕਿ ਦਿੱਲੀ ‘ਚ ਪੰਜਾਬੀ ਅਧਿਆਪਕਾਂ ਦੀ ਭਰਤੀ ਨਹੀਂ ਹੋਈ, ਦਿੱਲੀ ਕੈਬਨਿਟ ‘ਚ ਇੱਕ ਵੀ ਸਿੱਖ, ਮਹਿਲਾ ਮੰਤਰੀ ਨਹੀਂ। ਅਰਵਿੰਦ ਕੇਜਰੀਵਾਲ ਐੱਸ.ਸੀ/ਐੱਸ.ਟੀ ਐਕਟ ‘ਚ ਰਿਜ਼ਰਵਰੇਸ਼ਨ ਕਿਉਂ ਖਤਮ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ AAP ਦਾ ਮਤਲਬ Arvind Anti Punjab। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਲੰਮ੍ਹੇ ਹੱਥੀ ਲੈਂਦਿਆ ਉਨ੍ਹਾਂ ਕਿਹਾ ਕਿ ਚੰਨੀ ਨੇ ਪੈਸੇ ਕਮਾਏ ਅਤੇ ਨੌ, ਦੋ ਗਿਆਰਾਂ ਹੋ ਗਏ। ਚੰਨੀ ਦਾ ਭਤੀਜਾ ਕਰੋੜਾਂ ਰੁਪਏ ਦੀ ਨਗਦੀ ਨਾਲ ਫੜਿਆ ਗਿਆ ਤਾਂ ਚੰਨੀ ਨੇ ਕਿਹਾ ਕਿ ਮੇਰਾ ਕੋਈ ਲੈਣਾ ਦੇਣਾ ਨਹੀਂ।