ਨਵੀਂ ਦਿੱਲੀ, 21 ਫਰਵਰੀ – ਬਸੰਤ ਤੋਂ ਬਾਅਦ ਠੰਢ ਦਾ ਅਸਰ ਘਟਣਾ ਸ਼ੁਰੂ ਹੋ ਗਿਆ ਹੈ ਤੇ ਠੰਢ ਹੁਣ ਆਖਰੀ ਪੜਾਅ ‘ਤੇ ਹੈ। ਪਰ ਪਿਛਲੇ 1-2 ਦਿਨਾਂ ਤੋਂ ਦਿੱਲੀ ਅਤੇ ਨੇੜਲੇ ਇਲਾਕਿਆ ‘ਤੇ ਤੇਜ ਹਵਾਵਾਂ ਚੱਲ ਰਹੀਆਂ ਹਨ ਜਿਸ ਕਾਰਨ ਮੌਸਮ ਵਿਚ ਫਿਰ ਤੋਂ ਬਦਲਾਅ ਮਹਿਸੂਸ ਕੀਤਾ ਜਾ ਰਿਹਾ ਹੈ।ਮੌਸਮ ਵਿਭਾਗ ਅਨੁਸਾਰ ਅਗਲੇ ਦੋ ਦਿਨਾਂ ਵਿਚ ਪੰਜਾਬ ਸਮੇਤ ਚੰਡੀਗੜ੍ਹ, ਹਰਿਆਣਾ, ਉੱਤਰੀ ਦਿੱਲੀ ਰਾਜਸਥਾਨ ਅਤੇ ‘ਚ ਤੇਜ ਹਵਾਵਾਂ ਦੇ ਨਾਲ ਹਲਕੀ ਬਰਸਾਤ ਹੋ ਸਕਦੀ ਹੈ।