ਦੇਹਰਾਦੂਨ, 23 ਫਰਵਰੀ – ਉੱਤਰਾਖੰਡ ਦੇ ਚੰਪਾਵਤ ਜ਼ਿਲ੍ਹੇ ਵਿਚ ਇੱਕ ਗੱਡੀ ਦੇ ਡੂੰਘੀ ਖੱਡ ਵਿਚ ਡਿੱਗਣ ਕਾਰਨ 11 ਲੋਕਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਗੱਡੀ ਬਰਾਤ ਵਿਚ ਸ਼ਾਮਿਲ ਸੀ ਤੇ ਦੇਰ ਰਾਤ ਬਰਾਤੀਆਂ ਨੂੰ ਲੈ ਕੇ ਵਾਪਿਸ ਆ ਰਹੀ ਸੀ ਕਿ ਸੂਖੀਢਾਗ ਰੀਠਾ ਸਾਹਿਬ ਰੋਡ ‘ਤੇ ਗੱਡੀ ਬੇਕਾਬੂ ਹੋ ਕੇ ਡੂੰਘੀ ਖੱਡ ਵਿਚ ਜਾ ਡਿੱਗੀ।