ਨਵੀਂ ਦਿੱਲੀ, 26 ਫਰਵਰੀ – ਕੇਂਦਰੀ ਮੰਤਰੀ ਅਨੁਰਾਗ ਠਾਕੁਰ ਦਾ ਕਹਿਣਾ ਹੈ ਕਿ ਅੱਤਵਾਦੀਆਂ ਦੇ ਤਾਰ ਸਮਾਜਵਾਦੀ ਪਾਰਟੀ ਨਾਲ ਜੁੜੇ ਹੋਏ ਹਨ। ਨਵਾਬ ਮਲਿਕ ਜੋ ਕਿ ਅੱਤਵਾਦੀਆਂ ਦੀ ਜ਼ਮੀਨ ਖਰੀਦਦੇ ਹਨ, ਅਖਿਲੇਸ਼ ਯਾਦਵ ਉਨ੍ਹਾਂ ਦੇ ਸਮਰਥਨ ਵਿਚ ਖੜੇ ਦਿਖਾਈ ਦਿੱਤੇ। ਜੇਲ ਅਤੇ ਬੇਲ ਵਾਲੇ ਉਮੀਦਵਾਰ ਵੀ ਉਨ੍ਹਾਂ (ਸਮਾਜਵਾਦੀ ਪਾਰਟੀ) ਦੀ ਸੂਚੀ ਵਿਚ ਹਨ। ਪਿਛਲੀਆਂ ਚੋਣਾਂ ਵਿਚ ਜੋ ਹਾਫ ਸੈਂਚੂਰੀ ਵੀ ਨਹੀਂ ਲਗਾ ਸਕੇ, ਉਹ ਡਬਲ ਸੈਂਚੂਰੀ ਦੀ ਗੱਲ ਕਰ ਰਹੇ ਹਨ।