ਯੂਕਰੇਨ ਵਿੱਚ ਫਸੇ ਹਰ ਭਾਰਤੀ ਨੂੰ ਸੁਰੱਖਿਅਤ ਭਾਰਤ ਵਿੱਚ ਲੈਕੇ ਆਉਣਾ ਭਾਰਤ ਸਰਕਾਰ ਦੀ ਜਿੰਮਵਾਰੀ- ਸੋਮ ਪ੍ਰਕਾਸ਼

ਪੰਜਾਬੀਆਂ ਨੂੰ ਸੁਰੱਖਿਅਤ ਵਾਪਿਸ ਲਿਆਉਣ ਲਈ ਸੋਮ ਪ੍ਰਕਾਸ਼ ਆਏ ਅੱਗੇ, ਜਾਰੀ ਕੀਤੇ ਦੋ ਹੈਲਪ ਲਾਈਨ ਨੰਬਰ
ਰੂਸ ਵੱਲੋਂ ਯੂਕਰੇਨ ਉਪਰ ਹਮਲੇ ਦੇ ਦੌਰਾਨ ਜਿੱਥੇ ਬਹੁਤ ਸਾਰੇ ਦੇਸ਼ਾਂ ਦੇ ਲੋਕ ਯੂਕਰੇਨ ਵਿੱਚ ਫਸ ਚੁੱਕੇ ਹਨ ਉੱਥੇ ਹੀ ਭਾਰਤ ਦੇ ਬਹੁਤ ਸਾਰੇ ਨੌਜਵਾਨ ਜੋ ਕਿ ਯੂਕਰੇਨ ਦੀਆਂ ਯੂਨੀਵਰਸਿਟੀਆਂ ਵਿੱਚ ਪੜ੍ਹਾਈ ਕਰਨ ਲਈ ਗਏ ਸਨ, ਉਹਨਾਂ ਵਿੱਚੋਂ ਵੀ ਬਹੁਤ ਸਾਰੇ ਨੌਜਵਾਨ ਇਸ ਹਮਲੇ ਕਾਰਨ ਯੂਕਰੇਨ ਵਿੱਚ ਫਸ ਚੁੱਕੇ ਹਨ। ਇਸ ਸਬੰਧੀ ਭਾਰਤ ਸਰਕਾਰ ਵੱਲੋਂ ਆਪ੍ਰੇਸ਼ਨ ਗੰਗਾ ਮਿਸ਼ਨ ਸ਼ੁਰੂ ਕੀਤਾ ਗਿਆ ਹੈ ਜਿਸ ਦੇ ਤਹਿਤ ਸਾਰੇ ਭਾਰਤੀਆਂ ਨੂੰ ਯੂਕਰੇਨ ਤੋਂ ਵਾਪਿਸ ਲਿਆਇਆ ਜਾ ਰਿਹਾ ਹੈ ਅਤੇ ਭਾਰਤ ਵਾਪਿਸ ਲਿਆਉਣ ਦਾ ਸਾਰਾ ਖਰਚਾ ਭਾਰਤ ਸਰਕਾਰ ਵੱਲੋਂ ਚੁੱਕਿਆ ਜਾ ਰਿਹਾ ਹੈ। ਸੋਮ ਪ੍ਰਕਾਸ਼ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਵੱਲੋਂ ਇਸ ਮਾਮਲੇ ਸਬੰਧੀ 2 ਵਾਰ ਉੱਚ ਪੱਧਰੀ ਮੀਟਿੰਗ ਬੁਲਾਈ ਅਤੇ ਚਾਰ ਕੇਂਦਰੀ ਮੰਤਰੀਆਂ ਵੱਲੋਂ ਯੂਕਰੇਨ ਦੇ ਨਾਲ ਲੱਗਿਦਆਂ ਦੇਸ਼ਾਂ ਵਿੱਚ ਵਿਸ਼ੇਸ਼ ਤੇ ਪਹੁੰਚ ਕੇ ਉਨਾਂ ਦੇਸ਼ਾਂ ਰਾਹੀ ਭਾਰਤੀ ਲੋਕਾਂ ਨੂੰ ਸੁਰੱਖਿਅਤ ਭਾਰਤ ਵਾਪਿਸ ਲਿਆਉਣ ਲਈ ਹਰ ਸੰਭਵ ਯਤਨ ਕਰਨ ਬਾਰੇ ਕਿਹਾ ਗਿਆ।
ਸੋਮ ਪ੍ਰਕਾਸ਼ ਨੇ ਦੱਸਿਆ ਕਿ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਜੀ ਵੱਲੋਂ ਇਸ ਮਾਮਲੇ ਸਬੰਧੀ ਪੂਰੀ ਨਜ਼ਰ ਰੱਖੀ ਜਾ ਰਹੀ ਹੈ। ਉਨਾਂ ਵੱਲੋਂ ਬੇਨਤੀ ਕਰਦਿਆਂ ਕਿਹਾ ਜੇਕਰ ਕਿਸੇ ਦਾ ਕੋਈ ਪਰਿਵਾਰਕਿ ਮੈਂਬਰ ਜਾਂ ਰਿਸ਼ਤੇਦਾਰ ਯੂਕਰੇਨ ਵਿੱਚ ਫਸਿਆ ਹੋਇਆ ਹੈ ਤਾਂ ਉਨਾਂ ਦੀ ਮਦਦ ਲਈ ਦੋ ਹੈਲਪ ਲਾਈਨ ਨੰਬਰ +9173572-00001, +9198154-25173 ਅਤੇ ਇੱਕ ਫਾਰਮ ਜਾਰੀ ਕੀਤੇ ਜਾ ਰਹੇ ਹਨ। ਫਾਰਮ ਤੇ ਲੋੜੀਂਦੀ ਜਾਣਕਾਰੀ ਭਰ ਕੇ ਇਹਨਾਂ ਹੈਲਪਲਾਈਨ ਨੰਬਰਾਂ ਤੇ ਵੱਟਸਅਪ ਰਾਹੀਂ ਮੇਰੇ ਦਫਤਰ ਵਿੱਚ ਭੇਜੀ ਜਾਵੇ ਤਾਂ ਜੋ ਅਸੀਂ ਕਿ ਯੂਕਰੇਨ ਵਿੱਚ ਫਸੇ ਪੰਜਾਬੀਆਂ ਨੂੰ ਉਨਾਂ ਦੇ ਪਰਿਵਾਰਾਂ ਨਾਲ ਜਲਦੀ ਤੋਂ ਜਲਦੀ ਮਿਲਾ ਸਕੀਏ।
ਨਾਮ ਪਿਤਾ ਦਾ ਨਾਮ ਪਾਸਪੋਰਟ ਨੰ. ਮੌਜੂਦਾ ਨਾਲ ਲੱਗਦੇ ਬਾਰਡਰ ਦੇਸ਼ ਦਾ ਨਾਮ ਯੂਕਰੇਨ ਦਾ ਪਤਾ ਯੂਕਰੇਨ ਦਾ
ਮੋਬਾਇਲ ਨੰ ਭਾਰਤੀ ਸੂਬਾ ਭਾਰਤ ਦਾ ਪਤਾ ਭਾਰਤ ਦਾ ਸੰਪਰਕ ਨੰ.

Leave a Reply

Your email address will not be published. Required fields are marked *